ਪੰਨਾ:ਦਿਲ ਹੀ ਤਾਂ ਸੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਰ ਕੰਮ ਵਿੱਚ ਜੋਈ ਰੱਖਣਾ, ਬੁਰਾ ਹਾਲ ਤੇ ਬੌਂਕੇ ਦਿਹਾੜੇ। ਵਿਚਾਰੇ ਸੁੱਕ ਕੇ ਤੀਲਾ ਹੋ ਗਏ। ਆਖ਼ਰ ਕੱਦ ਤੱਕ ਕੋਈ ਸਵ੍ਹੈ। ਜ਼ੁਲਮ ਦੀ ਹੀ ਯਾਰੋ ਕੋਈ ਹੱਦ ਹੋਣੀ ਚਾਹੀਦੀ ਐ। ਰਾਜਾ ਵੀ ਹੁਣ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਸੀ ਦੇਂਦਾ, ਰਾਣੀ ਦੇ ਹੱਥਾਂ ਵਿੱਚ ਖੇਡਦਾ ਸੀ ਤੇ ਰਾਣੀ ਅੱਗੇ ਹੀ ਉਨ੍ਹਾਂ ਵਿਚਾਰਿਆਂ ਨੂੰ ਮਾਰਨ ਤੇ ਤੁਲੀ ਹੋਈ ਸੀ।

"ਓੜਕ ਤੰਗ ਆਕੇ ਉਹ ਆਪਣੀ ਮਾਂ ਦੀ ਕਬਰ ਤੇ ਜਾਕੇ ਬੜੇ ਰੋਏ, ਰੋ ਰੋ ਕੇ ਆਪਣੇ ਦੁਖਾਂ ਦੀ ਵਾਰਤਾ ਆਪਣੀ ਮਾਂ ਨੂੰ ਸੁਣਾਈ। ਉਨ੍ਹਾਂ ਦਾ ਇਹ ਰੋਣ ਸੱਚਾ ਸੀ। ਕਬਰ ਵਿਚੋਂ ਆਵਾਜ ਆਈ, 'ਏ ਮੇਰੇ ਬੱਚਿਓ, ਏਹ ਜੇਹੜੀ ਬੇਰੀ ਮੇਰੀ ਕਬਰ ਦੇ ਸਰਾਹਣੇ ਹੈ ਤੁਸੀਂ ਰੋਜ਼ ਆਕੇ ਇਸ ਤੋਂ ਬੇਰ ਖਾ ਜਾਇਆ ਕਰੋ।'

"ਉਹ ਇੰਝ ਹੀ ਕਰਨ ਲੱਗ ਪਏ, ਉਹਨਾਂ ਦਾ ਰੰਗ ਫ਼ਿਰ ਪਿਆ (ਉਹ ਤੁੜਕ ਪਏ)। ਬੁੱਝੀਆਂ ਅੱਖਾਂ ਵਿੱਚ ਲੋ ਆ ਗਈ। ਪਰ ਰਾਣੀ ਨੂੰ ਏਹ ਵੇਖਕੇ ਪਿੱਸੂ ਪੈ ਗਏ। ਉਹ ਇਸ ਦਾ ਕਾਰਣ ਜਾਨਣਾ ਚਾਹੁੰਦੀ ਸੀ। ਉਸਨੇ ਇੱਕ ਦਿਨ ਆਪਣੇ ਦੋਹਾਂ ਸ਼ਹਿਜ਼ਾਦਿਆਂ ਨੂੰ ਉਨ੍ਹਾਂ ਪਿੱਛੇ ਘੱਲ ਦਿੱਤਾ ਤੇ ਉਨ੍ਹਾਂ ਲੁੱਕ ਕੇ ਦੇਖ ਲਿਆ ਭਈ ਉਹ ਬੇਰੀ ਤੋਂ ਬੇਰ ਖਾਂਦੇ ਹਨ ਤੇ ਬੇਰੀ ਦੀਆਂ ਫ਼ਲ ਨਾਲ ਲੱਦੀਆਂ ਟਹਿਣੀਆਂ ਆਪ ਹੀ ਉਨ੍ਹਾਂ ਵੱਲ ਉੱਲਰ ਜਾਂਦੀਆਂ ਸਨ। ਏਹ ਕੁਝ ਦੇਖਕੇ ਉਨ੍ਹਾਂ ਰਾਣੀ ਨੂੰ ਜਾ ਦੱਸਿਆ। ਰਾਣੀ ਨੇ ਰਾਜੇ ਨੂੰ ਕਹਿਕੇ ਉਹ ਬੇਰੀ ਵੱਢਵਾ ਦਿੱਤੀ। ਉਹ ਵਿਚਾਰੇ ਫੇਰ ਮਾਂ ਦੀ ਕਬਰ ਤੇ ਜਾਕੇ ਰੋਏ। ਵਿੱਚੋਂ ਅਵਾਜ਼ ਆਈ-

"ਮੇਰੇ ਬੱਚਿਓ ਤੁਸੀਂ ਰੋਜ਼ ਏਥੇ ਆਕੇ ਹੱਥ ਧੋਕੇ ਬੈਠ

- ੨੮ -