ਪੰਨਾ:ਦਿਲ ਹੀ ਤਾਂ ਸੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਇਆ ਕਰੋ, ਤੁਹਾਨੂੰ ਆਪੇ ਹੀ ਪੱਕਿਆ ਪਕਾਇਆ ਖਾਣਾ ਮਿੱਲ ਜਾਇਆ ਕਰੇਗਾ।"

"ਉਹ ਹੱਥ ਧੋਕੇ ਬਹਿ ਗਏ, ਥਾਲ ਪਰੋਸੇ ਉਨ੍ਹਾਂ ਅੱਗੇ ਆ ਗਏ। ਵੰਨ ਸੁਵੰਨੇ ਖਾਣੇ, ਭਾਂਤ ਭਾਂਤ ਦੀਆਂ ਮਠਿਆਈਆਂ।"

ਬਾਬੇ ਸੁੱਧੇ ਨੇ ਏਹ ਬਾਤ ਸਣਾਉਦਿਆਂ ਬ੍ਹੰਸੇ ਨੂੰ ਆਖਿਆ “ਬ੍ਹੰਸਿਆ ਹੁਣ ਜਾ ਬਾਕੀ ਕੱਲ੍ਹ ਸੁਣਾਵਾਂਗਾ। ਮੈਨੂੰ ਵੀ ਨੀਂਦ ਆਈ ਆ ਅਤੇ ਤੂੰ ਵੀ ਸੁਵੱਖਤੇ ਸੁਵੱਖਤੇ ਸਰਦਾਰ ਦਾ ਵੱਗ ਛੇੜਨੈ। ਹੁਣ ਜਾਹ, ਜਾਕੇ ਸੌਂ ਜਾ।"

ਬ੍ਹੰਸਾ ਰੋਜ਼, ਜਾਂ ਤੇ ਬਾਬੇ ਸੁੱਧੇ ਦੀ ਬਾਤ ਤੇ ਜਾਂ ਸਾਂਈ ਬੱਕਰੀਆਂ ਵਾਲੇ ਕੋਲੋਂ ਵੰਝਲੀ ਸੁਣਦਾ ਹੁੰਦਾ ਸੀ। ਸਾਂਈਂ ਬਕਰੀਆਂ ਵਾਲੇ ਨੂੰ ਉਹ ‘ਸਾਂਈ ਚਾਚਾ’ ਕਹਿਕੇ ਪੁਕਾਰਦਾ ਸੀ। ਸਾਂਈ ਦੀ ਪਿੰਡ ਵਿੱਚ ਤੇ ਖ਼ਾਸ ਕਰਕੇ ਕਾਮਿਆਂ ਦੀ ਜੁੰਡਲੀ ਵਿੱਚ ਚੰਗੀ ਘੂੰਘਾਂ ਸੀ। ਕੋਈ ਪਿੰਡ ਵਿੱਚ ਰੌਣਕ ਮੇਲਾ ਹੋਵੇ, ਕਿਤੇ ਨੇੜੇ ਤੇੜੇ ਕੋਈ ਛਿੰਝ ਪਵੇ, ਕੋਈ ਕਿੱਤੇ ਜਲਸਾ ਹੋਵੇ, ਮਜ਼੍ਹਬੀ ਹੋਵੇ ਜਾਂ ਸਿਆਸੀ, ਉਹ ਮੋਹਰੀ ਹੁੰਦਾ ਸੀ। ਉਹ ਗੱਲ-ਕਰ ਬੜਾ ਸੀ ਤੇ ਅੱਜ ਕਲ੍ਹ ਕੋਈ ਗੱਲਕਰ ਹੀ ਵੱਡਾ ਬਣ ਸੱਕਦਾ ਹੈ। ਪਿੰਡ ਦੀ ਇਕ ਕਮੇਟੀ ਬਣੀ ਤੇ ਐਤਕੀ ਉਹ ਕਮੇਟੀ ਦਾ ਮੈਂਬਰ ਚੁਣਿਆਂਂ ਗਿਆ ਸੀ। ਆਉਂਦੇ ਬੁਧਵਾਰ ਨੂੰ ਕਮੇਟੀ ਦੀ ਪਹਿਲੀ ਬੈਠਕ ਸੀ। ਸਾਂਈਂ ਇਸ ਨਵੀਂ ਮਿਲੀ ਮੈਂਬਰੀ ਤੇ ਬੜਾ ਖੁਸ਼ ਸੀ ਤੇ ਕਿੰਨੀ ਰਾਤ ਗਿਆਂ ਤੱਕ ਵੰਝਲੀ ਵਜਾਂਉਦਾ ਰਿਹਾ ਸੀ।

ਬ੍ਹੰਸਾ ਡੰਗਰਾਂ ਵਾਲੀ ਹਵੇਲੀ ਵਿੱਚ ਸਉਂਦਾ ਹੁੰਦਾ ਸੀ। ਹੌਲੀ ਹੌਲੀ ਆਇਆ ਤੇ ਘੋੜੀ ਵਾਲੇ ਖੁਰਲ ਵਿੱਚ ਬੋਰੀ

- ੨੯ -