ਪੰਨਾ:ਦਿਲ ਹੀ ਤਾਂ ਸੀ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਛਾਈ ਤੇ ਲੰਮਾਂ ਪੈ ਗਿਆ। ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਉਸ ਐਵੇਂ ਕੈਵੇਂ ਅੱਖਾਂ ਮੀਟ ਕੇ ਸਓਂ ਜਾਣ ਵਾਸਤੇ ਜ਼ੋਰ ਲਾਇਆ।

'ਉਸ' ਨੇ ਸਵੇਰੇ ਸਵੇਰੇ ਮੱਝੀਆਂ ਦੀਆਂ ਧਾਰਾਂ ਕਢਵਾਣੀਆਂ ਨੇ ਅਤੇ ਫੇਰ ਮੱਖ ਉਡਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਨੂੰ ਬਾਹਰਲੇ ਟੋਭੇ ਵਿੱਚ ਜਾ ਵਾੜਣਾ ਹੈ। ਤੇ ਜੇ ਏਹ ਸਭ ਕੁਝ ਵੇਲੇ ਸਿਰ ਨਾ ਹੋਇਆ ਤੇ ਸਰਦਾਰ ਹਰੀਪਾਲ ਜੀਤ ਪਿਰਥੀਪਾਲ ਸਿੰਘ ਦੀ ਇਕ ਇਕ ਸਜ਼ਾ ਦਾ ਨਕਸ਼ਾ ਉਹਦੀਆਂ ਅੱਖਾਂ ਅੱਗੇ ਭਉਣ ਲੱਗ ਪਿਆ। ਉਹ ਉਠ ਕੇ ਬਹਿ ਗਿਆ ਤਦ ਉਸਨੂੰ ਬਾਬੇ ਸੁੱਧੇ ਵਾਲੀ ਬਾਤ ਯਾਦ ਆ ਗਈ। ਉਹ ਸੋਚਣ ਲੱਗ ਪਿਆ, 'ਜੇ ਉਨ੍ਹਾਂ ਦੋਹਾਂ ਬੱਚਿਆਂ ਦੀ ਮਾਂ ਮਰ ਜਾਣ ਪਿਛੋਂ ਵੀ ਆਪਣਿਆਂ ਬੱਚਿਆਂ ਨੂੰ ਖਾਣ ਵਾਸਤੇ ਦਿੰਦੀ ਸੀ, ਤੇ ਮੈਂ ਵੀ ਤਾਂ ਉਨ੍ਹਾਂ ਵਾਂਗ ਮਾਂ ਮਿੱਟਰ ਹਾਂ। ਮੇਰਾ ਵੀ ਤੇ ਹੋਰ ਕੋਈ ਨਹੀਂ। ਮੈਂ ਵੀ ਤੇ ਸਾਰਾ ਸਾਰਾ ਦਿਨ ਕੰਮ ਕਰਦਾ ਹਾਂ। ਮੈਨੂੰ ਵੀ ਤੇ ਇਹ ਸਰਦਾਰ ਨਾ ਕਪੜਾ ਨਾ ਲੱਤਾ, ਨਾ ਰੋਟੀ ਨਾ ਦੁੱੱਧ, ਕੁਝ ਵੀ ਨਹੀਂ ਦੇਂਦਾ। ਏਹ ਵੀ ਮੈਨੂੰ ਮਾਰ ਦੇਣਾ ਚਾਹੁੰਦਾ ਹੈ। ਕੀ ਮੇਰੀ ਮਾਂ ਮੈਨੂੰ ਕੁਝ ਵੀ ਨਹੀਂ ਦੇ ਸਕਦੀ।'

ਏਹੋ ਜਿਹੀਆਂ ਅਨੇਕਾਂ ਗਲਾਂ ਉਹ ਸੋਚਦਾ ਰਿਹਾ ਤੇ ਏਨੇ ਨੂੰ ਕੁਕੜਾਂ ਨੇ ਬਾਂਗਾਂ ਦੇ ਦਿੱਤੀਆਂ। ਉਹ ਬੁੜ੍ਹਕ ਕੇ ਉਠਿਆ। ਖ਼ਿਆਲੀ ਰਾਮ ਵੀ ਹੱਥ ਵਿੱਚ ਬਾਲਟੀ ਫੜੀ ਧਾਰਾਂ ਕੱਢਣ ਲਈ ਆ ਗਿਆ। 'ਬ੍ਹੰਸੇ' ਨੇ ਮੀਣੀ ਝੋਟੀ ਹੇਠ ਕੱਟਾ ਛੱਡਿਆ। ਏਸ ਤਰ੍ਹਾਂ ਵਾਰੀ ਵਾਰੀ ਸਾਰੀਆਂ ਝੋਟੀਆਂ ਚੁਵਾਈਆਂ ਤੇ ਫੇਰ ਸਾਰੇ ਵੱਗ ਨੂੰ ਛੇੜਕੇ ਬਾਹਰਲੇ ਛੱਪੜ ਤੇ ਲੈ ਗਿਆ। ਗਰਮੀਆਂ ਦੇ ਦਿਨਾਂ ਵਿਚ ਮੱਝਾਂ ਛੱਪੜ ਚੋਂ ਨਿਕਲਣ ਦਾ ਨਾਂ

- ੩੦ -