ਪੈਰਾਂ ਥੱਲੇ। ਪਰ ਅੱਜ ਏਹ ਪਹਿਲਾ ਦਿਨ ਸੀ, ਮਾਣੋ ਉਸਦੀ ਪਹਿਲੀ ਹਾਰ ਸੀ। ਉਸਦੇ ਹੱਥ ਸਿਗਰਟ ਦੇ ਟੋਟੇ ਨੂੰ ਪਏ, ਥੱਲੇ ਢੱਠੀ ਸਿਗਰਟ ਨੂੰ ਚੁਕ ਲੈਣ ਤੇ ਪਹਿਲੋਂ ਲੀਰਾਂ ਲਪੇਟੇ ਹੱਥ ਕਿਸੇ ਦੇ ਚੌਹਰੇ ਸੋਲ ਹੋਠਾਂ ਢਹਿ ਪਏ। "ਜ਼ੁਓ" ਕਰਕੇ ਬਾਬੂ ਨੇ ਪੈਰ ਉਤੋਂ ਚੁਕ ਲਿਆ ਤੇ ਝੱਟ ਹੀ ਉਨ੍ਹਾਂ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈਕੇ ਉਨ੍ਹਾਂ ਦਾ ਚੁੰਮਣ ਲਿਆ ਤੇ ਫੇਰ ਹਿੱਕ ਨਾਲ ਲਾਕੇ ਕਹਿਣ ਲੱਗਾ, “ਮੈਨੂੰ ਖਿਮਾਂ ਕਰਨਾ, ਬਾਬਾ ਮੈਂ ਤੱਕਿਆ ਨਹੀਂ।"
ਸੁਹਣੇ ਨਰੋਏ ਅਤੇ ਜਵਾਨ ਪਿੰਡੇ ਨੂੰ,ਤ੍ਰਿਪ ਤ੍ਰਿਪ ਰਿੱਬ ਵੱਗਦਾ, ਥਾਂ ਥਾਂ ਤੇ ਲਹੂ ਪਾਕ ਨਾਲ ਨਹਾਤਾ ਸ਼ਰੀਰ ਲੱਗਾ ਵੇਖਕੇ ਬਜ਼ਾਰ ਵਿਚ ਭੀੜ ਲੱਗ ਗਈ। ਭੀੜ ਵਿਚ ਇਕ ਸ਼ਾਹੂਕਾਰ ਸੀ। ਕੁਰੈਹਤ ਨਜ਼ਰੀ ਤੱਕ ਬਾਬੂ ਨੂੰ ਕਹਿਣ ਲੱਗਾ, “ਉਏ ਸ਼ੁਦਾਈ ਹੋ ਗਿਆਂ ਬਾਬੂ? ਕੋਹੜ ਦੇ ਖਾਧੇ ਨੂੰ ਹਿੱਕ ਨਾਲ ਲਾਈ ਜਾਨਾਂ।" ਇਕ ਕੋਈ ਹੋਰ ਬੋਲਿਆ, “ਮੱਤ ਮਾਰੀ ਹੋਈ ਏ ਈਹਦੀ, ਲਹੂ ਪਾਕ ਨੂੰ ਚੱਟ ਕੇ ਆਪ ਵੀ ਕੋਹੜੀ ਹੋ ਜਾਵੇਗਾ। ਬਾਬੂ ਥੁਹੜਾ ਜਿੰਨਾਂ ਹੱਸ ਕੇ ਕਹਿਣ ਲੱਗਾ "ਕਦੋਂ ਦਾ ਕੋਹੜੀ ਬਣਿਆਂ ਹੈ ਇਹ?"
“ਸਾਨੂੰ ਕੀ ਪਤਾ ਕੋਹੜ ਜੱਦੀ ਪੁਸ਼ਤੀ ਹੁੰਦੇ ਨੇ।"
ਇਹ ਸੁਣਕੇ ਬਾਬੂ ਅੱਗੇ ਵਧਿਆ ਅਤੇ ਸ਼ਾਹੂਕਾਰ ਸਾਮਣੇ ਹੋਕੇ ਕਹਿਣ ਲੱਗਾ, “ਕੋਹੜ੍ਹ ਦੀਆਂ ਦੋ ਕਿਸਮਾਂ ਹੁੰਦੀਆਂ ਨੇ, ਇੱਕ ਕੋਹੜ ਬਾਹਰਲੇ ਸ਼ਰੀਰ ਤੇ ਫੁਟਦਾ ਹੈ ਅਤੇ ਦੂਜਾ ਅੰਦਰ ਜੋ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਉਹ ਵਧੇਰੇ ਖ਼ਤਰਨਾਕ ਅਤੇ ਦੁਖਦਾਈ ਹੁੰਦਾ ਹੈ ਅਤੇ ਜੱਦੀ ਪੁਸ਼ਤੀ ਹੁੰਦਾ ਹੈ। ਬਾਹਰਲੀ ਲਹੂ ਪਾਕ ਧੋਤੀ ਜਾ ਸੱਕਦੀ ਹੈ। ਜ਼ਖਮਾਂ ਨੂੰ ਸਾਫ ਕਰਕੇ ਮਲ੍ਹਮ ਪਟੀ ਨਾਲ ਰਾਜ਼ੀ ਕੀਤਾ ਜਾ ਸੱਕਦਾ ਹੈ। ਪਰ ਅੰਦਰ ਦਾ ਕੁਹੜ
- ੩੮ -