ਪੰਨਾ:ਦਿਲ ਹੀ ਤਾਂ ਸੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਬੇ ਦੀਆਂ ਝੀਤਾਂ ਅਖਾਂ ਵਿਚੋਂ ਦੋ ਮੋਟੇ ਮੋਟੇ ਹੰਝੂ ਝਾਕਣ ਲੱਗੇ। ਉਹ ਕੁਝ ਕਹਿਣ ਲਈ ਸੋਚ ਹੀ ਰਿਹਾ ਸੀ ਕਿ ਬਾਬੂ ਨੇ ਫੇਰ ਤਰਲੇ ਭਰੀ ਅਵਾਜ਼ ਵਿੱਚ ਕਿਹਾ, “ਚਲੋ ਬਾਬਾ ਜੀ ਮੇਰੇ ਘਰ ਚੱਲੋ ਮੈਂ ਤੁਹਾਨੂੰ ਆਪਣੇ ਕੋਲ ਰੱਖਕੇ ਤੁਹਾਡੀ ਸੇਵਾ ਕਰਾਂਗਾ, ਤੁਹਾਡੀ ਇਸ ਬਿਮਾਰੀ ਦਾ ਇਲਾਜ ਕਰਵਾਂਗਾ। ਹੱਥੀਂ ਤੁਹਾਡੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਕਰਕੇ ਮੈਨੂੰ, ਮੇਰੇ ਸੀਨੇ ਲੱਗੇ ਫੱਟਾਂ ਦੀ ਟਕੋਰ ਹੋਇਆ ਕਰੇਗੀ।"

ਉਹ ਬਾਬੇ ਨੂੰ ਘਰ ਲੈ ਗਿਆ। ਘਰ ਜਾਕੇ ਉਸ ਪਾਣੀ ਗਰਮ ਕੀਤਾ ਵਿੱਚ ਤੇਲ ਪਾਇਆ ਅਤੇ ਬਾਬੇ ਦੇ ਲਹੂ ਪਾਕ ਵਿੱਚ ਲਿੱਬੜੇ ਸ਼ਰੀਰ ਨੂੰ ਸਾਫ਼ ਕਰਨ ਲਈ ਰੂੰ ਦਾ ਗੋਹੜਾ ਲੱਭ ਲਿਆਇਆ। ਬਾਬਾ ਭੁਬੀਂਂ ਭੁਬੀਂਂ ਰੋ ਉਠਿਆ, "ਮੈਨੂੰ ਮਾਫ ਕਰਦੇ ਮੇਰੇ ਬੱਚੇ, ਤੈਨੂੰ ਪਾਲਣ ਵਾਲਾ ਬੜਾ ਮਹਾਨ ਸੀ ਤੇ ਮੈਂ ਬੜਾ ਕਮੀਨਾਂ ਹਾਂ, ਗਿਰਿਆ ਹੋਇਆ ਹਾਂ, ਬੁਜ਼ਦਿਲ ਹਾਂ, ਦੁਨਿਆਵੀ ਅਉਕੜਾਂ ਤੋਂ ਹਾਰਿਆ ਹੋਇਆ ਹਾਂ। ਮੇਰੀਆਂ ਪੱਟੀਆਂ ਖੋਲ੍ਹਦੇ ਏਹੋ ਹੀ ਮੇਰਾ ਕੋੜ੍ਹ ਨੇ। ਮੈਂ ਕੋੜ੍ਹਾ ਨਹੀਂ, ਮੈਂ ਕੋੜ੍ਹਾ ਨਹੀਂ।"

ਬਾਬੂ ਨੇ ਬਾਬੇ ਦੀਆਂ ਪੱਟੀਆਂ ਖੋਲ੍ਹੀਆਂ, ਵਿਚੋਂ ਚੰਨਣ ਦੇਹ ਨਿਕਲੀ। ਬਾਬੂ ਨੇ ਪੱਟੀਆਂ ਦੂਰ ਵਘਾ ਮਾਰੀਆਂ। ਪੱਟੀਆਂ ਜੋ ਕੋੜ੍ਹ ਸਨ, ਪੱਟੀਆਂ ਜੋ ਸ਼ਾਹੂਕਾਰ ਦੀ ਬਜਾਜ਼ੀ ਸਨ।- ੪੦ -