ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਨ ਪਾੜਵੀਂ ਆਵਾਜ਼ ਤੇ ਬੜੇ ਹਾਰਨ ਵਾਲੀ ਮਟਰ ਬਰੇਕਾਂ ਦੀ ਚੀਕ ਨਾਲ ਸੜਕ ਦੇ ਇਕ ਪਾਸੇ ਆਣ ਖਲੋਤੀ। ਹਾਫ਼ਜ਼ ਮੀਆਂ ਦੀ ਡੰਗੋਰੀ ਹਥੋਂ ਢਹਿ ਪਈ ਅਤੇ ਉਹ ਆਪ ਤ੍ਰਭਕਿਆ ਹੋਇਆ ਥਿੜਕਦਾ ਥਿੜਕਦਾ ਇਕ ਪਾਸੇ ਗੰਦੀ ਵਹਿਣੀ ਵਿਚ ਜਾ ਡਿਗਾ। ਕਾਰ ਵਿਚੋਂ ਕਾਹਲੀ ਨਾਲ ਇਕ ਝਿਲਮਿਲ ਝਿਲਮਿਲ ਕਰਦੇ ਕਪੜਿਆਂ ਵਾਲੀ ਮੁਟਿਆਰ ਨਿਕਲੀ। ਅਗੇ ਵਧ ਕੇ ਉਸ ਕਿੰਨੀਆਂ ਹੀ ਛਾਪਾਂ ਵਾਲਾ ਹੱਥ ਹਾਫ਼ਜ਼ ਮੀਆਂ ਨੂੰ ਪਾ ਕੇ ਵਹਿਣੀ ਚੋਂ ਬਾਹਰ ਕੱਢ ਲਿਆ। ਮੋਟਰ ਮੁੜ ਗਈ, ਬੜੇ ਪਿਆਰ ਨਾਲ ਉਹ ਬੋਲੀ “ਹਾਫ਼ਜ਼ ਮੀਆਂ ਕਹੀਂ ਲਗੀ ਤੋਂ ਨਹੀਂ?" "ਨਹੀਂ" ਹਾਫ਼ਜ਼ ਨੇ ਉਤਰ ਦਿਤਾ ਤੇ ਫਿਰ ਝੱਟ ਹੀ ਪੁਛਿਆ,“ਕੌਣ?" “ਮੇਂ ਮੇਂ" ਇਹ ਆਖ ਕੇ ਉਹ ਹੱਸ ਪਈ ਤੇ ਫਿਰ ਪੁਛਿਆ, “ਹਾਜ਼ਫ਼ ਮੀਆਂ ਤੁਸੀਂ ਕਿਥੇ ਜਾਣਾ ਚਾਹੁੰਦੇ

- ੪੩ -