ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ। ਮੈਂ ਉਸ ਕੋਲੋਂ ਉਸਦੇ ਮਾਂ ਪਿਉ ਬਾਰੇ ਪੁਛਿਆ, ਉਸ ਨੂੰ ਵੀ ਪਤਾ ਨਹੀਂ ਸੀ। ਉਸ ਨੇ ਤਾਰਾਂ ਕੋਲੋਂ ਪੁਛਿਆ। ਤਾਰਾਂ ਨੇ ਬਿਮਲਾ ਪਾਸੋਂ, ਕਮਲਾ ਨੇ ਨਿਮੀਂ ਪਾਸੋਂ, ਬੀਨਾ ਨੇ ਵਿਦਿਆ ਕੋਲੋਂ, ਸੀਮਾਂ ਨੇ ਪਾਰਵਤੀ ਕੋਲੋਂ, ਸੀਤਾ ਨੇ ਸਵਿਤਰੀ ਕੋਲੋਂ, ਸਾਰੀਆਂ ਨੇ ਸਾਰੀਆਂ ਕੋਲੋਂ, ਪਰ ਸੱਭ ਦਾ ਇਕੋ ਜਵਾਬ ਸੀ। ਸੱਭ ਦੀ ਇਕ ਕਹਾਣੀ ਸੀ। ਅਗਲੇ ਦਿਨ ਅਸੀਂ ਡਰਦੀਆਂ ਡਰਦੀਆਂ ਬਾਵਾ ਜੀ ਪਾਸੋਂ ਆਪਣੇ ਮਾਂ ਪਿਉ ਬਾਰੇ ਪੁਛਿਆ।

“ਮੇਰੇ ਮਾਂ ਪਿਉ ਕੌਣ ਸਨ? ਮੈਂ ਕਿਥੋਂ ਆਈ ਸਾਂ? ਮੈਂ ਕਿਥੇ ਜੰਮੀ ਸਾਂ? ਮੈਨੂੰ ਏਥੇ ਕੌਣ ਲਿਆਇਆ ਸੀ?" ਬਾਵਾ ਜੀ ਨੇ ਇਕ ਹੀ ਉਤਰ ਨਾਲ ਸੱਭ ਦੇ ਸਵਾਲਾਂ ਦਾ ਜਵਾਬ ਦੇ ਦਿਤਾ, ਕਿ ਸਾਡੇ ਮਾਂ ਪਿਉ ਦਾ ਕੋਈ ਵੀ ਪਤਾ ਨਹੀਂ। ਸਭ ਨਾਜਾਇਜ਼ ਬੱਚੇ ਹਾਂ, ਸਾਡਾ ਏਸ ਬਾਹਰ ਦੀ ਦੁਨੀਆਂ ਵਿਚ ਜੀਣ ਦਾ ਕੋਈ ਅਧੀਕਾਰ ਨਹੀਂ, ਇਹ ਵੀ ਸਮਾਜ ਦੀ ਦਿਆਲਤਾ ਹੈ ਕਿ ਸਾਨੂੰ ਆਸ਼ਰਮਾਂ ਵਿਚ ਪਾਲਿਆ ਜਾਂਦਾ ਹੈ, ਪੜ੍ਹਾਇਆ ਜਾਂਦਾ ਹੈ ਤੇ ਫੇਰ ਚੰਗੇ ਧੰਦੀਂਂ ਲਾਇਆ ਜਾਂਦਾ ਹੈ। ਸਾਡੀ ਸਾਰੀਆਂ ਦੀ ਤਸੱਲੀ ਹੋ ਗਈ। ਅਸੀਂ ਬੜੀਆਂ ਖੁਸ਼ ਸਾਂ। ਸਾਨੂੰ ਚੰਗਾ ਚੋਖਾ ਖਾਣ ਨੂੰ ਮਿਲਦਾ ਸੀ, ਵੰਨ ਸੁਵੰਨਾਂ ਪਹਿਨਣ ਨੂੰ। ਅਸੀਂ ਵੱਡੀਆਂ ਵੱਡੀਆਂ ਹੋ ਗਈਆਂ। ਫੇਰ ਇਕ ਦਿਹਾੜੇ ਦੋ ਵੱਡੇ ਲੋਕ ਸਾਡੇ ਕੋਲ ਆਏ, ਉਹਨਾਂ ਸਾਨੂੰ ਬੜਾ ਨੇੜੇ ਹੋ ਕੇ ਤੱਕਿਆ, ਸਾਡੀਆਂ ਹੱਡੀਆਂ ਦਾ ਮਾਸ ਟੋਹਿਆ, ਸਾਨੂੰ ਆਪਣੇ ਸਾਹਮਣੇ ਤੁਰਾ ਕੇ, ਗਵਾ ਕੇ, ਪੜ੍ਹਾ ਕੇ ਵੇਖਿਆ, ਅਤੇ ਫੇਰ ਸਾਨੂੰ ਇਹ ਆਖਿਆ ਗਿਆ ਕਿ ਸਾਨੂੰ ਹੋਰ ਵਧੇਰੇ ਪੜ੍ਹਾਈ ਵਾਸਤੇ ਸ਼ਹਿਰ ਭੇਜਿਆ ਜਾ ਰਿਹਾ ਹੈ। ਉਹ ਸਾਨੂੰ ਏਥੇ ਲੈ ਆਏ। ਆਓ ਮੀਆਂ

- ੪੯ -