ਪੰਨਾ:ਦਿਲ ਹੀ ਤਾਂ ਸੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਂ ਵੇਖ ਕੇ, ਉਹ ਏਥੇ ਨਰਕ ਵਿਚ ਕਿਉਂ ਆ ਗਿਆ ਸੀ। ਪਰ ਉਸ ਮੈਨੂੰ ਹੀ ਪਸੰਦ ਕਰ ਲਿਆ। ਉਸ ਕਿਹਾ ਸੀ, ਮੈਂ ਉਸ ਨੂੰ ਬੜੀ ਮਾਸੂਮ ਲੱਗੀ ਸਾਂ। ਫੇਰ ਉਸ ਬਾਹਰਲੀ ਦੁਨੀਆਂ ਦੀਆਂ ਗਲਾਂ ਸੁਣਾਈਆਂ। ਮੈਨੂੰ ਉਹ ਆਖਦਾ ਸੀ ਕਿ ਬਾਹਰਲੀ ਦੁਨੀਆਂ ਵਿਚ ਹੁਣ ਕੋਈ ਰੰਡੀ ਨਹੀਂ ਰਹੀ, ਸੱਭ ਕੰਮ ਲੱਗ ਗਈਆਂ ਨੇ, ਕੋਈ ਗੱਡੀਆਂ ਤੇ ਟੀ ਟੀ, ਬੱਸਾਂ ਵਿਚ ਕੰਡੈਕਟਰ, ਟਰੈਕਟਰਾਂ ਤੇ ਡਰਾਈਵਰ। ਉਥੋਂ ਦੇ ਗੱਭਰੂਆਂ ਨੇ ਉਹਨਾਂ ਨਾਲ ਵਿਆਹ ਕੀਤੇ ਹਨ, ਤੇ ਉਹ ਹੁਣ ਮਾਵਾਂ ਬਣ ਗਈਆਂ ਹਨ। ਅਤੇ ਫੇਰ ਉਸ ਕਿਹਾ ਸੀ, ਉਹ ਦਿਨ ਚੜ੍ਹਿਆ ਕਿ ਚੜ੍ਹਿਆ ਜਾਣ ਜਦੋਂ ਤੁਸੀਂ ਵੀ ਮਾਵਾਂ ਬਣੋਗੀਆਂ। ਇਹ ਨਰਕ ਆਪ ਆਪਣੀ ਅੱਗ ਵਿਚ ਸੜਕੇ ਸਵਾਹ ਹੋ ਜਾਏਗਾ। ਤੇ ਮੈਂ ਹੱਸ ਕੇ ਕਿਹਾ ਸੀ “ਫੇਰ ਤੇ ਅਸੀਂ ਵੀ ਇਸ ਨਰਕ ਵਿਚ ਸੜ ਜਾਵਾਂਗੀਆਂ।” ਪਰ ਉਸ ਉੱਤਰ ਦਿਤਾ ਸੀ ਕਿ ਨਹੀਂ ਅੱਗ ਸੋਨੇ ਨੂੰ ਪਿਘਲਾ ਸੱਕਦੀ ਹੈ, ਸ਼ਕਲ ਵਟਾ ਸਕਦੀ ਹੈ, ਪਰ ਸਾੜ ਨਹੀਂ ਸਕਦੀ। ਇਹ ਗਲ ਸੁਣ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਸੀ, ਪਰ ਹੋਣੀ ਕੰਧ ਪਿਛੇ ਖਲੋਤੀ ਖਿੜ ਖਿੜਾ ਕੇ ਹੱਸ ਰਹੀ ਸੀ। ਇਹ ਸੀ ਸਾਡਾ ਦਲਾਲ "ਹਸ਼ਮਤ"। ਉਹ ਬੰਦੇ ਨੂੰ ਇਉਂ ਮਾਰ ਦੇਂਦਾ ਹੈ ਜਿਵੇਂ ਗਾਜਰ ਮੂਲੀ। ਆਖਦਾ ਹੁੰਦਾ ਹੈ, “ਮੇਰਾ ਚਾਕੂ ਬੰਦੇ ਦੀਆਂ ਆਂਦਰਾਂ ਖਾ ਕੇ ਪੱਲ ਰਿਹਾ ਹੈ।" ਹਸ਼ਮਤ ਆਪਣੇ ਨਾਲ ਦੇ ਗੁੰਡਿਆਂ ਨੂੰ ਨਾਲ ਲਿਆਇਆ ਸੀ। ਓਸ ਅਗੇ ਵੱਧ ਕੇ ਮੇਰੀਆਂ ਅਖਾਂ ਸਾਹਮਣੇ ਉਸ ਗੱਭਰੂ ਦੇ ਢਿਡ ਵਿਚ ਚਾਕੂ ਮਾਰ ਦਿਤਾ। ਪਹਿਲੀ ਵਾਰ ਮੈਂ ਮਹਿਸੂਸ ਕਰਕੇ ਤੜਫ ਉਠੀ ਸਾਂ ਕਿ ਅਜ ਮੇਰਾ ਕੋਈ ਆਪਣਾ ਮੋਇਆ ਹੈ, ਮੈਂ ਮਰ ਗਈ ਹਾਂ, ਮੇਰੀ ਆਤਮਾਂ ਮਰ ਗਈ ਹੈ, ਮੇਰਾ ਭਵਿਸ਼ ਮਰ ਗਿਆ ਹੈ, ਮੇਰੀਆਂ ਆਸਾਂ ਉਮੀਦਾਂ ਸਭੋ ਕੁਛ

- ੫੧ -