ਪੰਨਾ:ਦਿਲ ਹੀ ਤਾਂ ਸੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰ ਗਿਆ ਹੈ। ਏਸੇ ਲਈ ਮੈਂ ਪੁਲਸ ਨੂੰ ਆਪਣੀ ਗਵਾਹੀ ਮੰਨ ਲਈ ਸੀ। ਪੁਲਸ ਨੇ ਮੈਨੂੰ ਆਪਣੀ ਹਿਫ਼ਾਜ਼ਤ ਵਿਚ ਲੈ ਲਿਆ। ਮੁਕੱਦਮਾ ਚਲਿਆ, ਵਕੀਲ ਕਹਿੰਦਾ ਸੀ, “ਹਸ਼ਮਤ ਜ਼ਰੂਰ ਫਾਂਸੀ ਲਗੇਗਾ",ਲੋਕ ਆਖਦੇ ਸਨ, ਕਚਹਿਰੀ ਦੀਆਂ ਕੰਧਾਂ ਆਖਦੀਆਂ ਸਨ, ਹਸ਼ਮਤ ਫਾਂਸੀ ਦੇ ਤਖਤੇ ਤੇ........। ਫੈਸਲਾ ਸੁਨਣ ਦੀ ਤਾਰੀਖ ਸੀ, ਜੱਜ ਨੇ ਪਤਾ ਨਹੀਂ ਕਿਸਨੂੰ ਅੰਦਰ ਸਦਿਆ ਸੀ। ਫੇਰ ਮੁੜ ਕੇ ਆਕੇ ਉਸ ਹਸ਼ਮਤ ਨੂੰ ਬਰੀ ਦਾ ਹੁਕਮ ਸੁਣਾ ਦਿੱਤਾ। ਸ਼ਾਮ ਨੂੰ ਜੱਜ ਨੇ ਮੈਨੂੰ ਆਪਣੀ ਕੋਠੀ ਸੱਦਿਆ ਤੇ ਕਿਹਾ, "ਮੈਨੂੰ ਬੜਾ ਦੁਖ ਹੈ ਕਿ ਮੈਂ ਤੈਨੂੰ ਪੂਰਾ ਇਨਸਾਫ਼ ਨਹੀਂ ਦੇ ਸੱਕਿਆ ਪਰ ਤੂੰ ਨਹੀਂ ਜਾਣਦੀ ਕਿ ਇਨਸਾਫ਼ ਮੇਰੇ ਹੱਥ ਵਿਚ ਹੈ ਪਰ ਮੈਂ ਕਿਸੇ ਹੋਰ ਦੇ ਹੱਥ ਵਿਚ ਹਾਂ।" ਮੈਨੂੰ ਉਸਦੀ ਇਸ ਗੋਲ ਮੋਲ ਗਲ ਦਾ ਕੋਈ ਪਤਾ ਨਹੀਂ ਸੀ ਲੱਗਾ। ਮੈਨੂੰ ਫੇਰ ਏਹਨਾਂ ਭੋਰਿਆਂ ਵਿਚ ਇਕ ਮਹੀਨਾ ਪੜ੍ਹਨਾ ਪਿਆ। ਇਕ ਮਹੀਨਾ ਮੇਰੇ ਨਾਲ ਕਿਸੇ ਨੂੰ ਬੋਲਣ ਨਾ ਦਿਤਾ ਗਿਆ। ਚਾਰ ਮਹੀਨਿਆਂ ਤੋਂ ਏਸ ਚੁਬਾਰੇ ਵਿਚ ਧੰਦਾ ਕਰ ਰਹੀ ਹਾਂ। ਪੈਸੇ ਕਮਾਂਦੀ ਹਾਂ, ਲੁਟਦੀ ਹਾਂ, ਖੋਹੰਦੀ ਹਾਂ। ਪਰ ਇਹ ਦੌਲਤ ਮੇਰੀ ਨਹੀਂ, ਬੜੀ ਬੀ ਦੀ ਹੈ। ਇਹ ਸੋਨਾ, ਇਹ ਕਪੜੇ ਸੱਭ ਮੇਰੇ ਨਹੀਂ, ਤਾਂ ਮੇਰੇ ਕੋਲ ਵੀ ਨੇ, ਸੋਨਾ ਵੀ ਹੈ, ਪਰ ਇਹ ਉਦੋਂ ਮਿਲਿਆ ਸੀ ਜਦੋਂ ਆਪਣੇ ਸਰੀਰ ਦੀ ਇਕ ਇਕ ਬੂੰਦ ਚੋ ਗਈ ਹੈ। ਚੌਦਾਂ ਸਾਲਾਂ ਵਿਚ ਹੀ ਬੁਢੜੀ ਬਣ ਗਈ ਹਾਂ, ਜ਼ਿੰਦਗੀ ਨਾਲੋਂ ਮੈਂ ਮੌਤ ਨੂੰ ਨੇੜੇ ਸਮਝਦੀ ਹਾਂ।"

ਹਾਫ਼ਜ਼ ਮੀਆਂ ਦੀਆਂ ਅਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਗ ਰਹੇ ਸਨ। ਬਗ਼ੈਰ ਅੱਖਾਂ ਵਾਲਾ ਹਾਫਜ਼, ਜੋ ਆਪਣੀ ਜ਼ਿੰਦਗੀ ਦੇ ਰਾਹ ਬਿਨਾਂ ਵੇਖਿਆਂ ਲੱਭ ਲੈਂਦਾ ਸੀ,ਬੁੱਝੀਆਂ ਲੋਆਂ ਵਿਚ ਏਸ ਨਰਕ ਦੇ ਨਕਸ਼ੇ ਨੂੰ ਤੱਕ ਰਿਹਾ ਸੀ। ਉਸ ਦੀਆਂ ਲੱਤਾਂ ਕੰਬਣ

- ੫੨ -