ਪੰਨਾ:ਦਿਲ ਹੀ ਤਾਂ ਸੀ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

“ਚੰਨ ਚਾਂਦੀ ਦੇ ਕਟੋਰੇ ਵਾਂਗ, ਜਿਸਦੀ ਚਾਨਣੀ ਪਿਘਲੀ ਹੋਈ ਚਾਂਦੀ ਵਾਂਗ ਵੱਗ ਟੁਰਦੀ ਹੈ, ਓਹਨਾਂ ਪਿਆਰ ਮੱਤੀਆਂ ਲਹਿਰਾਂ ਵੱਲੋਂ ਜੋ ਸਾਗਰ ਦੇ ਥਲਾਂ ਵਰਗੇ ਰੇਤਲੇ ਕੰਢਿਆਂ ਤੇ ਵਿਆਕੁਲ ਹੋ ਨਸਦੀਆਂ ਹਨ, ਕਿੰਨੀਆਂ ਸੁਹਣੀਆਂ ਹਨ ਉਹ ਮਿਲਨੀਆਂ, ਕਿੰਨੀਆਂ ਪਿਆਰੀਆਂ ਹਨ ਉਹ ਮੁਹੱਬਤਾਂ ਜੋ ਪੈਂਡੇ ਪੈਂਦੀਆਂ ਨੇ, ਜੋ ਸਫਰ ਵਿੱਚ ਮਿਲਦੀਆਂ ਨੇ। ਕਿੰਨਾਂ ਉੱਚਾ ਹੈ ਉਹ ਪਿਆਰ! ਜੇਕਰ ਚਾਨਣੀ ਨਾ ਹੋਵੇ ਤਾਂ ਲਹਿਰਾਂ ਵਿਆਕੁਲ ਹੋ ਨਹੀਂ ਨ੍ਹਸਦੀਆਂ ਅਤੇ ਜੇ ਲਹਿਰਾਂ ਨਹੀਂ ਨ੍ਹਸਦੀਆਂ ਤਾਂ ਚਾਨਣੀ ਨਹੀਂ ਹੁੰਦੀ, ਉਹ ਚਾਂਦੀ ਦਾ ਕਟੋਰਾਂ ਚੰਨ ਨਹੀਂ ਹੁੰਦਾ। ਰਜਨੀ, ਮੈਨੂੰ ਵੀ ਪੈਂਡੇ ਪਈਆਂ ਮੁਹੱਬਤਾਂ ਨਾਲ, ਸਫਰ ਦੀਆਂ ਮਿਲਨੀਆਂ ਨਾਲ ਸੁਨੇਹ ਹੈ। ਜਿੱਥੇ ਕੋਈ ਕਿਸੇ ਦੇ ਟਿਕਾਣੇ ਨਹੀਂ ਜਾਂਦਾ, ਕੋਈ ਕਿਸੇ ਨੂੰ ਸਦਦਾ ਨਹੀਂ।"

- ੫੭ -