ਪੰਨਾ:ਦਿਲ ਹੀ ਤਾਂ ਸੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਗੰਨੇ ਦੀ ਮਿੱਲ ਦੇ, ਬਰਾਬਰ ਹੈ ਇੱਕ ਘੁੱਟ ਪਾਣੀ ਦੇ, ਇੱਕ ਪਾਣੀ ਦੇ ਠੰਡੇ ਚਸ਼ਮੇ ਦੇ, ਬਰਾਬਰ ਹੈ ਇਕ ਮਿੱਟੀ ਦੀ ਮੁਠ ਦੇ, ਇੱਕ ਘੁਮਾਂ ਜ਼ਮੀਨ ਦੇ। ਕੁੜੀ ਜੋ ਮਿੱਟੀ ਦੀ ਮੁੱਠ ਹੈ ਜੋ ਪਾਣੀ ਦਾ ਘੁਟ ਹੈ, ਜੋ ਗੰਨੇ ਦੀ ਪੋਰੀ ਹੈ, ਜੋ ਕਪਾਹ ਦੀ ਫੁੱਟੀ ਹੈ, ਜੋ ਤੂੜੀ ਦੀ ਪੰਡ ਹੈ ਅਤੇ ਜੋ ਗੁਲਾਮ ਹੈ। ਪਰ ਜੇ ਕੁੜੀ ਗੁਲਾਮ ਹੈ ਤੇ ਕੁੜੀ ਮਾਂ ਕਿਉਂ ਹੈ? ਜੇ ਮਾਂ ਗੁਲਾਮ ਹੈ ਤਾਂ ਉਹ ਅਜ਼ਾਦ ਪੁੱਤ ਨੂੰ ਕਿਉਂ ਜਨਮ ਦਿੰਦੀ ਹੈ? ਜੇ ਮਾਂ ਗੁਲਾਮ ਹੈ ਤਾਂ ਮੇਰਾ ਦੇਸ਼ ਮਾਂ ਕਿਉਂ ਹੈ? ਜੇ ਮਾਂ ਗੁਲਾਮ ਹੈ ਤੇ ਮੇਰਾ ਦੇਸ਼ ਗੁਲਾਮ ਹੈ। ਦੇਸ਼ ਗੁਲਾਮ ਹੈ ਤੇ ਕੁੜੀ ਗੁਲਾਮ ਹੈ, ਏਸੇ ਲਈ ਰੱਜਨੀ ਗੁਲਾਮ ਹੈ ਤੇ ਰਜਨੀ ਸਤੀਸ਼ ਦੇ ਚਲੇ ਜਾਣ ਪਿਛੋਂ ਵੀ ਅਜੇ ਤੱਕ ਚੁਪ ਹੈ। ਸਿਰਫ ਦੋ ਹੰਝੂ ਹਨ ਉਸਦੀਆਂ ਅਖਾਂ ਵਿਚ ਅਤੇ ਜੇਕਰ ਏਨ੍ਹਾਂ ਹੰਝੂਆਂ ਦਾ ਵੱਸ ਜਾਂਦਾ ਤਾਂ ਏਹ ਸੁਤੀਸ਼ ਨੂੰ ਅਗੋਂ ਹੋਕੇ ਮੋੜ ਲੈਂਦੇ, ਦਰਵਾਜ਼ਾ ਬੰਦ ਕਰ ਦੇਂਦੇ, ਕੁੰਡਾ ਮਾਰ ਲੈਂਦੇ ਪਰ ਸੁਤੀਸ਼ ਨੂੰ ਇੱਕ ਵਾਰ ਜ਼ਰੂਰ ਮੋੜ ਲੈਂਦੇ। ਪਰ ਏਹ ਹੰਝੂ ਨਿਮਾਣੇ ਆਪ ਡਿਗਣਾ ਜਾਣਦੇ ਨੇ ਕਿਸੇ ਡਿੱਗੇ ਨੂੰ ਚੁੱਕਣਾ ਏਨਾਂ ਦੇ ਵੱਸ ਦਾ ਰੋਗ ਨਹੀਂ।

ਸੁਤੀਸ਼ ਸੜਕ ਤੇ ਚੁਪ ਦੀ ਝੁੰਬ ਮਾਰੀ ਤੁਰਦਾ ਜਾ ਰਿਹਾ ਸੀ। ਉਹ ਸੋਚ ਰਿਹਾ ਸੀ, ਕੋਈ ਹੱਲ ਲੱਭ ਰਿਹਾ ਸੀ, ਕਿਉਂਕਿ ਮੁਹੱਬਤ ਹੱਲ ਲੱਭਦੀ ਹੈ। ਕਈ ਹੱਲ ਉਸਦੇ ਅੰਦਰ ਜਨਮ ਲੈਂਦੇ, ਜਵਾਨ ਹੁੰਦੇ, ਬੁਢੇ ਹੁੰਦੇ ਤੇ ਫੇਰ ਮਰ ਜਾਂਦੇ, ਪਰ ਏਹ ਸੱਭ ਕੁੱਝ ਏਨੀ ਛੇਤੀ ਹੋ ਜਾਂਦਾ ਜਿੰਨੀ ਛੇਤੀ ਹਉਕੇ ਦਾ ਇੱਕ ਸਾਹ ਅੰਦਰ ਜਾਂਦਾ ਤੇ ਦੂਜਾ ਬਾਹਰ ਆ ਜਾਂਦਾ। ਉਸ ਇਕ ਹਉਕਾ ਭਰਿਆ। ਹਉਕਾ, ਇੱਕ ਸਾਹ ਅੰਦਰ ਤੇ ਇੱਕ ਸਾਹ ਬਾਹਰ। ਜਿਵੇਂ ਉਹ ਪਹਿਲੇ ਸਾਹ ਨਾਲ ਸਾਰੀ ਦੁਨੀਆਂ ਦੇ ਗ਼ੰੰਮ ਸਮੇਟ ਕੇ

- ੫੯ -