ਪੰਨਾ:ਦਿਲ ਹੀ ਤਾਂ ਸੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰ ਲੈ ਗਿਆ ਹੋਵੇ ਅਤੇ ਦੂਜੇ ਨਾਲ ਉਸ ਸਾਰੀਆਂ ਖੁਸ਼ੀਆਂ ਬਾਹਰ ਫਿਜ਼ਾ ਵਿਚ ਅਜ਼ਾਦ ਕਰ ਦਿੱਤੀਆਂ ਹੋਣ। ਕਿਉਂਕਿ ਉਹ ਕਿਸੇ ਖੁਸ਼ੀ ਨੂੰ ਆਪਣੇ ਅੰਦਰ ਕੈਦ ਨਹੀਂ ਕਰਨਾ ਚਾਹੁੰਦਾ, ਗੁਲਾਮ ਨਹੀਂ ਰੱਖਣਾ ਚਾਹੁੰਦਾ। ਉਸਨੂੰ ਗੁਲਾਮੀ ਤੋਂ ਨਫਰਤ ਹੈ, ਚਿੜ ਹੈ। ਏਨੇ ਨੂੰ ਉਸ ਮਹਿਸੂਸ ਕੀਤਾ ਕਿ ਉਸਨੂੰ ਕਿਸੇ ਮੁਖ਼ਾਤਿਬ ਕੀਤਾ ਹੈ। ਕਿਸੇ ਉਸਨੂੰ ਰੁੱਖੀ ਜਿਹੀ ਅਵਾਜ਼ ਵਿਚ ਕਿਹਾ ਹੈ "ਮਿਸਟਰ ਸੁਤੀਸ਼"।

ਸਾਹਮਣੇ ਖਲੋਤੇ ਆਦਮੀ ਦਾ ਇਕ ਹੱਥ ਪੈਂਟ ਦੀ ਜੇਬ ਵਿਚ ਸੀ, ਦੂਜੇ ਹੱਥ ਵਿੱਚ ਕੋਈ ਡੇਢ ਕੁ ਫੁੱਟ ਦਾ ਜੈਂਟਰਮੈਨੀ ਡੰਡਾ ਸੀ। ਫੇਰ ਉਹ ਵਜੂਦ ਤੋਂ ਵਧੇਰੇ ਚੌੜਾ ਹੋਕੇ, ਥੋੜਾ ਜਿੰਨਾਂ ਆਪਣੀ ਟਾਈ ਨੂੰ ਠੀਕ ਕਰਕੇ, ਜ਼ਰਾ ਕੁ ਮੁੱਛਾਂ ਨੂੰ ਸਵਾਰ ਕੇ, ਜ਼ਰਾ ਕੁ ਟੋਪੀ ਨੂੰ ਝੁਕਾ ਕੇ, ਜ਼ਰਾ ਕੁ ਕੰਨ ਖੜੇ ਕਰਕੇ ਤੇ ਆਪਣੀ ਅਵਾਜ਼ ਨੂੰ ਮੋਟੀ ਕਰਕੇ ਬੋਲਿਆ, "ਮਿਸਟਰ ਸੁਤੀਸ਼"।

ਅਵਾਜ਼ ਏਨੀ ਮੋਟੀ ਅਤੇ ਮਸਨੂਹੀ ਸੀ, ਕਿ ਲੱਗਦਾ ਸੀ ਜਿਵੇਂ ਏਹ ਆਦਮੀ ਦੀ ਅਵਾਜ਼ ਹੀ ਨਾ ਹੋਵੇ। ਜੇਕਰ ਸੁਤੀਸ਼ ਇਹ ਨਾਂ ਜਾਣਦਾ ਹੁੰਦਾ ਕਿ ਉਹ ਰਜਨੀ ਦਾ ਬਾਪ ਹੈ ਤਾਂ ਖਬਰੇ ਉਸ ਨੂੰ ਵੀ ਭੁਲੇਖਾ ਪੈ ਜਾਂਦਾ।

"ਮੈਂ ਤੈਨੂੰ ਲੋੜ ਤੋਂ ਵਧੇਰੇ ਵਾਰ ਕਹਿ ਚੁੱਕਾ ਹਾਂ ਕਿ ਹੁਣ ਤੂੰ ਰੱਜਨੀ ਨੂੰ ਮਿਲਣਾ ਛੱਡ ਦੇ ਕਿਉਂਕਿ ਉਸਦੀ ਮੰਗਣੀ ਅੱਜ ਤੋਂ ਦੋ ਦਿਨ ਬਾਦ ਸੇਠ ਸੋਨਾ ਪਰਸ਼ਾਦ ਦੇ ਲੜਕੇ ਸ੍ਰੀ ਚਾਂਦੀ ਪਰਸ਼ਾਦ ਨਾਲ ਹੋ ਰਹੀ ਹੈ।" ਏਹ ਕਹਿ ਕੇ ਉਸ ਡੰਡੇ ਨਾਲ ਸੱਜੇ ਪੈਰ ਦੇ ਬੂਟ ਨੂੰ ਠੋਰਿਆ ਫੇਰ ਕਹਿਣ ਲੱਗਾ, ਪਰ ਇੱਸ ਵੇਰ ਉਸਦੀ ਅਵਾਜ਼ ਜ਼ਰਾ ਘੱਟ ਮੋਟੀ ਸੀ, ਅਤੇ ਅੱਗੇ ਨਾਲੋਂ ਜ਼ਰਾ ਬਰੀਕ ਸੀ, “ਮੈਂ ਜਾਣਦਾ ਹਾਂ ਕਿ ਤੁਹਾਡਾ ਅਪ ਵਿਚ ਭੈਣਾ ਭਰਾਵਾਂ

- ੬੦ -