ਪੰਨਾ:ਦਿਲ ਹੀ ਤਾਂ ਸੀ.pdf/52

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਦੋ ਹਿੱਜੇ। ਕਿਉਂਕਿ ਉਸਨੇ ਇਹ ਕਦੀ ਲਿਖੇ ਨਹੀਂ, ਕਦੀ ਸੋਚੇ ਨਹੀਂ। ਉਹ ਤੇ ਸੋਚਦਾ ਹੈ, ਲਿਖਦਾ ਹੈ ਸੁਤੀਸ਼ ਦੇ ਹਿੱਜੇ, ਰੱਜਨੀ ਦੇ ਹਿੱਜੇ, ਮੁਹੱਬਤ ਦੇ, ਪਿਆਰ ਦੇ, ਸਦਕੇ ਜਾਣ ਦੇ ਹਿੱਜੇ, ਕਿਉਂਕਿ ਉਹ ਮੁਹੱਬਤ ਕਰਦਾ ਹੈ, ਸੱਚੀ ਮੁਹੱਬਤ। ਮੁਹੱਬਤ ਤਾਂ ਹੁੰਦੀ ਹੀ ਸੱਚੀ ਹੈ। ਜੇ ਸੱਚੀ ਨਹੀਂ ਤਾਂ ਮੁਹੱਬਤ ਨਹੀਂ, ਉਹ ਵਪਾਰ ਹੈ, ਬਿਜ਼ਨਿਸ ਹੈ। ਏਸੇ ਲਈ ਰਜਨੀ ਮੁਹੱਬਤ ਹੈ, ਸੁਤੀਸ਼ ਮੁਹੱਬਤ ਹੈ, ਸੋਨਾ ਪਰਸ਼ਾਦ ਵਪਾਰ ਹੈ, ਚਾਂਦੀ ਪਰਸ਼ਾਦ ਬਿਜ਼ਨਸ ਹੈ।

ਅਗਲੇ ਦਿਨ ਸੁਤੀਸ਼ ਘਰੋਂ ਨਿਕਲ ਕੇ ਗਲੀ ਵਿੱਚ ਤੁਰਦਾ ਜਾ ਰਿਹਾ ਸੀ। ਲੋਕਾਂ ਨੇ ਵੇਖਿਆ, ਉਹ ਬੜਾ ਕਾਲਾ, ਬੜਾ ਹੀ ਬਦਸ਼ਕਲ, ਬੜਾ ਕੁੱਬਾ, ਬੜਾ ਹੀ ਬੁੱਢਾ ਹੋ ਚੁਕਾ ਸੀ।

ਅੱਜ ਰੱਜਨੀ ਦੀ ਮੰਗਣੀ ਸੀ, ਹਵੇਲੀ ਵਿੱਚ ਬੜੀਆਂ ਰੌਣਕਾਂ ਸਨ। ਅੰਦਰ ਰਜਨੀ ਦੀ ਮੰਗਣੀ ਹੋ ਰਹੀ ਸੀ। ਬਾਹਰ ਵਾਜੇ ਵਾਲੇ ਵਾਜਾ ਵਜਾ ਰਹੇ ਸਨ। ਸੁਤੀਸ਼ ਵਾਜੇ ਵਾਲਿਆਂ ਦੇ ਨਾਲ ਤਾਲ ਮਿਲਾਕੇ ਨੱਚ ਰਿਹਾ ਸੀ। ਅਤੇ ਆਪਣੇ ਨਾਹਰੇ ਲਾ ਰਿਹਾ ਸੀ। ਨੰਗੇ ਨਾਹਰੇ, ਕਿਉਂਕਿ ਉਹ ਨੰਗਾ ਸੀ, ਪੈਰਾਂ ਤੋਂ ਨੰਗਾ, ਸਿਰੋਂ ਨੰਗਾ, ਗਲੋਂ ਨੰਗਾ, ਉਹ ਅਲਫ ਨੰਗਾ ਸੀ। ਤੇ ਉਹ ਕਹਿ ਰਿਹਾ ਸੀ--

"ਤੱਕ ਧਿੰਨਾ ਧਿੰਨ!ਮੇਰਾ ਵਿਆਹ.....ਤੱਕ ਧਿੰਨਾ ਧਿੰਨ! ਮੇਰਾ ਵਿਆਹ....।"




-੬੨-