ਪੰਨਾ:ਦਿਲ ਹੀ ਤਾਂ ਸੀ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਕੀਤਾ, ਮੈਨੂੰ ਬਿਲਕੁਲ ਪਤਾ ਨਹੀਂ। ਮੈਨੂੰ ਕੁਝ ਯਾਦ ਨਹੀਂ ਕਿ ਮੈਂ ਉਸ ਵੇਲੇ ਕੀ ਸੋਚਿਆ ਹੋਊ। ਮੈਨੂੰ ਏਹ ਵੀ ਯਾਦ ਨਹੀਂ ਕਿ ਮੈਂ ਉਸ ਵੇਲੇ ਕੀ ਮਹਿਸੂਸ ਕੀਤਾ ਹੋਊ ਕਿ ਮੈਂ ਆਦਮੀ ਸਾਂ, ਜਾਨਵਰ ਸਾਂ, ਗਧਾ ਸਾਂ ਕਿ ਮੰਗਤਾ ਸਾਂ ਕਿ ਜਾਂ ਸਿਰਫ ਦਸਾਂ ਦਲਾਂ ਦੇ ਦੋ ਪਾਪੇ ਸਾਂ। "ਵੀਰ ਜੀ! ਵੀਰ ਜੀ!!" ਕਿਸੇ ਦੀ ਅਵਾਜ਼ ਸੀ। ਮੇਰੀ ਭੈਣ ਰੋਟੀ ਲੈ ਕੇ ਆ ਗਈ ਸੀ, ਮੈਂ ਬੜਾ ਖੁਸ਼ ਹੋਇਆ, ਜੁੱਤੀ ਰੋਹੀ ਤੇ ਭੁਲ ਕੇ ਆਪਣੀ ਭੈਣ ਵੱਲ ਨੱਸ ਉੱਠਾ। “ਰੋਟੀ ਖਾ ਲਓ ਵੀਰ ਜੀ।” “ਨਹੀਂ ਮੈਨੂੰ ਭੁੱਖ ਨਹੀਂ" "ਵੀਰ ਜੀ ਤੁਸੀਂ ਕਦੀ ਵੀ ਪਹਿਲੀ ਵੇਰ ਹਾਂ ਨਹੀਂ ਕੀਤੀ, ਜਾਓ, ਮੈਂ ਕਦੀ ਵੀ ਤੁਹਾਨੂੰ ਕੋਈ ਗੱਲ ਨਹੀਂ ਮਨਵਾਇਆ ਕਰਨੀ।"

"ਝਲੀਏ, ਮੈਂ ਤੇਰੀ ਦੱਸ ਕਿਹੜੀ ਗੱਲ ਨਹੀਂ ਮੰਨਦਾ। ਮੈਂ ਤੇ ਸਦਾ ਏਹੋ ਚਾਹੁੰਨਾ ਕਿ ਮੈਂ ਸਦਾ ਤੇਰੇ ਕੰਮ ਆ ਸਕਾਂ। ਪਰ ਮੈਂ ਅੱਜ ਤੇਰੀ ਤਾਂ ਮੰਨਾਂਗਾ ਜੇ ਤੂੰ ਮੇਰੀ ਇਕ ਮੰਨੇ।" ਉਸ ਕਿਹਾ, "ਉਹ ਕੀ?" ਮੈਂ ਦਸਾਂ ਦਾ ਨੋਟ ਉਸ ਦੀ ਤਲੀ ਤੇ ਰਖ ਦਿਤਾ ਤੇ ਉਸ ਦੀ ਇੱਕ ਨਾ ਸੁਣੀ ਤੇ ਇਕੋ ਸਾਹੇ ਕਹਿ ਗਿਆ “ਜੇ ਭਾਈਆ ਜੀ ਆਉਣ ਤੇ ਕਹਿ ਦਈਂ ਮੈਂ ਕਿਸੇ ਕੰਮ ਚਲਿਆਂ, ਉਹ ਆਪੇ ਪਿਛੋਂ ਸੰਭਾਲ ਲੈਣਗੇ।" ਰੋਹੀ ਤੇ ਆਕੇ ਜੁੜੀ ਪਾਈ ਤੇ ਪਿੰਡ ਆਕੇ ਫੁਰਨਾ ਫੁਰਿਆ ਕਿ ਏਸ ਹਰਾਮ ਦੀ ਕਮਾਈ ਨਾਲ ਦਿੱਲੀ ਵੇਖੀ ਜਾਵੇ। ਏਹ ਮੈਂ ਕਿਉਂ ਦੱਸਾਂ ਕਿ ਮੈਂ ਦਿੱਲੀ ਕਦੀ ਨਹੀਂ ਸੀ ਵੇਖੀ, ਪਰ ਮੈਂ ਵੇਖੀ ਸੱਚ ਮੁਚ ਹੀ ਨਹੀਂ ਸੀ। ਇਹ ਸੋਚਣ ਦੀ ਲੋੜ ਹੀ ਨਾ ਪਈ ਕਿ ਦਿੱਲੀ ਜਾ ਕੇ ਰਵ੍ਹਾਂਂਗਾ ਕਿਥੇ? ਤੇ ਖਾਂਵਾਂਗਾ ਕੀ। ਇੱਕ ਭਾੜਾ ਪੁੱਛਣਾ ਹੀ ਯਾਦ ਰਿਹਾ ਸੋ ਪੁਛਿਆ ਤੇ ਪਤਾ ਲੱਗਾ ਕਿ ਦਸਾਂ ਤੋਂ ਅੰਦਰ ਅੰਦਰ ਹੀ ਏ। ਟਿਕਟ ਲਈ ਤੇ ਗੱਡੀ ਬਹਿ ਗਿਆ। ਪੰਜ ਛੇ ਟੇਸ਼ਣ ਜਾਕੇ ਮੈਂ

- ੬੮ -