ਪੰਨਾ:ਦਿਲ ਹੀ ਤਾਂ ਸੀ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੁਜਣਾ ਮੁਸ਼ਕਲ ਸੀ, ਮੈਂ ਕਿਸੇ ਹੋਰ ਹੀ ਡੱਬੇ ਵਿਚ ਪਲਾਕੀ ਮਾਰੀ ਤੇ ਚੜ੍ਹ ਗਿਆ। ਅੰਦਰ ਜਾਕੇ ਵੇਖਿਆ ਤੇ ਭੁਲੇਖਾ ਪਿਆ ਕਿ ਜਾਂ ਤਾਂ ਮੈਂ ਕਿਸੇ ਮਹਿਲ ਵਿੱਚ ਆ ਗਿਆ ਹਾਂ ਜਾਂ ਕਿਸੇ ਚਿੜੀਆ ਘਰ ਵਿੱਚ। ਪਰ ਏਹ ਦੋਵੇਂ ਚੀਜ਼ਾਂ ਹੀ ਨਹੀਂ ਸਨ ਹੋ ਸਕਦੀਆਂ ਕਿਉਕਿ ਗੱਡੀ ਦੀ ਲਾਈਨ ਤੇ ਤਾਂ ਗੱਡੀ ਦਾ ਡੱਬਾ ਹੀ ਹੋ ਸਕਦਾ ਸੀ।

ਏਸ ਵਿੱਚ ਸੱਭ ਕੁਝ ਤੇ ਬੜਾ ਕੁਝ ਸੀ। ਪਰ ਮੋਟੀਆਂ ਮੋਟੀਆਂ ਚੀਜ਼ਾਂ ਵਿਚੋਂ ਅੱਠ ਦੱਸ ਪਿੰਜਰੇ ਜਿਨ੍ਹਾਂ ਵਿੱਚ ਦੋ ਤੋਤੇ, ਦੋ ਕਾਲੇ ਤਿੱਤਰ, ਪੰਜ ਬਟੇਰ ਤੇ ਏਹ ਸਾਰੇ ਆਪੋ ਆਪਣੀਆਂ ਬੋਲੀਆਂ ਬੋਲ ਰਹੇ ਸਨ ਪਰ ਕੋਈ ਵੱਡੀ ਸਾਰੀ ਚੀਜ਼ ਜਿਸ ਨੇ ਤਕਰੀਬਨ ਦਸਾਂ ਕੁ ਬੰਦਿਆਂ ਦੀ ਥਾਂ ਘੇਰੀ ਹੋਈ ਸੀ, ਉਸਦਾ ਵੀ ਬੁਲਾਰਾ ਇਕੋ ਤਾਲ ਨਾਲ ਮਿਲ ਜਾਂਦਾ ਸੀ। ਏਹ ਸਨ ਕੋਈ ਲੱਖਾਂ ਸ਼ਾਹ-ਕੋਈ ਕਰੋੜੀ ਮੱਲ, ਮਿੱਲਾਂ ਦਿੱਤਾ, ਪਰ ਨਾਂ ਤਾਂ ਮੈਨੂੰ ਆਉਂਦਾ ਨਹੀਂ, ਉਸ ਦੇ ਉਨ੍ਹਾਂ ਘਰਾੜਿਆਂ ਦੀ ਅਵਾਜ਼ ਯਾਦ ਹੈ ਜੋ ਕਦੇ ਕਦੇ ਸਾਡੇ ਪਿੰਡ ਦਾ ਖਰਾਸ ਚਲਣ ਤੇ ਉਨ੍ਹਾਂ ਦੀ ਯਾਦ ਦਿਵਾਉਂਦੀ ਹੈ। ਸੇਠ ਦੀਆਂ ਵੱਡੀਆਂ ਦੋ ਮੁੱਛਾਂ ਹਰ ਸਾਹ ਨਾਲ ਉਤੇ ਉਠਦੀਆਂ ਤੇ ਸੱਠ ਦਰਜੇ ਦਾ ਜ਼ਾਵੀਆ ਬਣਾ ਕੇ ਫੇਰ ਬੁਲਾਂ ਤੇ ਆ ਟਿਕਦੀਆਂ ਸਨ।

ਇੱਕ ਮੁੱਛ ਦੇ ਹੇਠ ਆਈ ਹੋਈ, ਕਮੇਟੀ ਦੇ ਨਲਕੇ ਦੀ ਮੁਟਾਈ ਜਿੰਨੀ ਇੱਕ ਹੁੱਕੇ ਦੀ ਨੜੀ ਉਸ ਨੂੰ ਠੀਕ ਤਰ੍ਹਾਂ ਬੁਲ੍ਹਾਂ ਤੇ ਟਿਕਣ ਨਹੀਂ ਸੀ ਦਿੰਦੀ। ਹੁੱਕਾ ਕਮਰੇ ਦੀ ਦੂਸਰੀ ਨੁਕਰ ਵਿੱਚ ਚਾਰ ਬੰਦਿਆਂ ਦਾ ਥਾਂਹ ਘੇਰੀ ਪਿਆ ਸੀ। ਮੈਂ ਇੱਕ ਪਾਸਿਓਂ ਉਤਲੇ ਪੱਖੇ ਤੋਂ ਸਿਰ ਬਚਾਕੇ ਸਮਾਨ ਵਾਲੀ ਸੀਟ ਤੇ ਇੱਕ ਲੰਮ ਤਲੰਮੇ ਬਕਸੇ ਪਿੱਛੇ ਜਾ ਲੰਮਾ ਪਿਆ। ਬਕਸੇ ਦੀ ਲੰਬਾਈ ਉਚਾਈ,

-੭੦-