ਮੈਨੂੰ ਪਿਛੇ ਲਕੋ ਲੈਣ ਲਈ ਕਾਫੀ ਸੀ। ਫੇਰ ਮੇਰੀ ਨਜ਼ਰ ਸੇਠ ਦੀ ਤੋਂਦ ਵੱਲ ਗਈ, ਜੋ ਇੱਕ ਖਾਸੀ ਵੱਡੀ ਤਜੋਰੀ ਵਾਂਗ ਸੀ। ਫੇਰ ਮੈਂ ਸੋਚਿਆ ਕਿ ਸ਼ਾਇਦ ਏਸੇ ਲਈ ਕਈ ਲੋਕ ਰੁਪਏ ਪੈਸੇ ਦੀ ਤਲਾਸ਼ ਵਿੱਚ ਏਨ੍ਹਾਂ ਦੇ ਪੇਟ ਚਾਕ ਕਰ ਦੇਂਦੇ ਨੇ। ਪਰ ਮੈਨੂੰ ਪਤਾ ਹੈ ਕਿ ਨਿਕਲਦੀ ਏਨਾਂ ਵਿਚੋਂ ਕੱਚੀ ਕੌਡੀ ਵੀ ਨਹੀਂ। ਇੱਕ ਵਾਰ ਮੈਂ ਇਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਜੇਕਰ ਅਜਿਹੇ ਪੇਟ ਚਾਕ ਕੀਤੇ ਜਾਣ ਤਾਂ ਉਸ ਲਿਖਾਰੀ ਦਾ ਅੰਦਾਜ਼ਾ ਸੀ ਕਿ ਵਿਚੋਂ ਬਹੁਤ ਸਾਰਾ ਲਹੂ ਨਿਕਲੇਗਾ ਜਿਸ ਦੀ ਰੰਗਤ ਏਨ੍ਹਾਂ ਦੇ ਆਪਣੇ ਲਹੂ ਦੀ ਰੰਗਤ ਨਾਲੋਂ ਵੱਖਰੀ ਹੋਵੇ। ਅਤੇ ਕਈ ਮਜ਼ਦੂਰ ਵਿਚੋਂ ਨਿਕਲਗੇ, ਕਈ ਅਲ੍ਹੜ ਕੁਆਰੀਆਂ ਕੁੜੀਆਂ, ਕਈ ਵਿਧਵਾਂਵਾਂ ਤੇ ਕਈ ਯਤੀਮ। ਪਰ ਮੈਂ ਨਹੀਂ ਏਹ ਮੰਨਦਾ ਕਿਉਂਕਿ ਇਹ ਆਖ਼ਰ ਪੇਟ ਹੀ ਤਾਂ ਹੈ ਕੋਈ ਜ਼ਿਬ੍ਹਾ ਖ਼ਾਨਾਂ ਜਾਂ ਬੁਚੜ ਖਾਨਾ ਤਾਂ ਨਹੀਂ। ਉਹ ਲਿਖਾਰੀ ਜ਼ਰੂਰ ਸਿਰ ਫਿਰਿਆ ਹੋਵੇਗਾ।
ਏਨੇ ਨੂੰ ਗੱਡੀ ਫੇਰ ਖਲੋ ਗਈ ਤੇ ਮੈਨੂੰ ਉਤੋਂ ਉਤਰਨ ਦਾ ਮੌਕਾ ਹੀ ਨਾ ਮਿਲਿਆ। ਕਮਰੇ ਦਾ ਦਰਵਾਜ਼ਾ ਖੁਲਿਆ। ਦੋ ਜਵਾਨਾਂ ਨੇ ਇੱਕ ਗੰਢੜੀ ਅੰਦਰ ਸੁੱਟੀ। ਦਰਵਾਜ਼ਾ ਬਾਹਰੋਂ ਬੰਦ ਹੋ ਗਿਆ। ਗੰਢੜੀ ਵਿਚ ਕੀ ਸੀ? ਏਹ ਸੋਚਣ ਦੀ ਲੋੜ ਹੀ ਨਾ ਪਈ। ਗੰਢੜੀ ਆਪ ਹੀ ਹਿੱਲੀ, ਫੇਰ ਵਿਚੋਂ ਦੋ ਮਰੀ ਮਰੀ ਬਾਂਹਵਾਂ, ਚੰਨ ਜਿਹਾ ਮੱਥਾ ਜਿਸ ਉਤੇ ਕਿਸੇ ਹਯਾ ਦੀ ਤਰੇਲੀ ਸੀ, ਆਪਣੇ ਅਣਛੋਹੇ ਅੰਗਾਂ ਨੂੰ ਲਕੋਂਦੀ ਨਿਕਲੀ। ਪਰ ਉਸ ਦੀਆਂ ਅੱਖਾਂ ਵਿਚੋਂ ਖ਼ਾਸ ਕਿਸਮ ਦੀ ਕੁਆਰ ਤਕਣੀ ਦੀ ਲਿਸ਼ਕ ਝਾਕਦੀ ਸੀ। ਮੈਨੂੰ ਪਤਾ ਨਹੀਂ ਕਿਉਂ ਇੱਕ ਭਰੋਸਾ ਜਿਹਾ ਸੀ ਤੇ ਮੈਂ ਜਿਵੇਂ ਅੰਦਰੋਂ ਅੰਦਰ ਉਸ ਅਲ੍ਹੜ ਨੂੰ ਕਹਿ ਰਿਹਾ ਹੋਵਾਂ 'ਤੇਰੇ ਅਣਛੋਹੇ ਅੰਗਾਂ ਨੂੰ ਕੋਈ ਛੂਹ ਨਹੀਂ ਸਕਦਾ, ਤੇਰੀ
- ੭੧ -