ਪੰਨਾ:ਦਿਲ ਹੀ ਤਾਂ ਸੀ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਭੈਣ ਨੂੰ ਕਹਿ ਰਿਹਾ ਹੋਵਾਂ। “ਵੀਰ ਜੀ ਪਹਿਲੋਂ ਇੱਕ ਫੁਲਕਾ ਮੱਖਣ ਨਾਲ ਖਾ ਲਵੋ ਫੇਰ ਲੱਸੀ ਪੀਣਾ, ਨਿਰਨੇ ਲੱਸੀ ਚੰਗੀ ਨਹੀਂ। ਗਭਰੂ ਦੇ ਮੱਥੇ ਤੇ ਲੱਗੇ ਤਰੇਲ ਤੁਪਕਿਆਂ ਵਾਂਗ, ਮੁੜ੍ਹਕੇ ਨੂੰ ਮੁਟਿਆਰ ਨੇ ਆਪਣੀ ਚੁੰਨੀ ਨਾਲ ਪੂੰਝਿਆ।

ਅੱਗੇ ਆਕੇ ਰਾਮਸਰ ਦੇ ਅੱਡੇ ਤੋਂ ਨਾਨਕਿਆਂ ਦੇ ਪਿੰਡ ਲਈ ਰਿਕਸ਼ਾ ਲੀਤਾ। ਉਸ ਡੇਢ ਰੁਪਿਆ ਮੰਗਿਆ, ਮੇਰੇ ਕੋਲ ਸਵਾ ਸੀ, ਸੋਚਿਆ ਮਾਮੇ ਕੋਲੋਂ ਲੈ ਦਿਆਂਗਾ। ਮੈਂ ਕਿਹਾ ਚਲ ਭਈ ਚੱਲ ਡੇਢ ਤਾਂ ਡੇਢ ਹੀ ਸਹੀ। ਉਹ ਮੈਨੂੰ ਲੈ ਟੁਰਿਆ, ਰਸਤਾ ਕੱਚਾ ਸੀ, ਵਚਾਰੇ ਨੂੰ ਸਾਹ ਚੜ੍ਹ ਗਿਆ। ਸਿਰ ਤੋਂ ਲੈਕੇ ਪੈਰਾਂ ਤੱਕ ਮੁੜ੍ਹਕੇ ਨਾਲ ਭਿੱਜ ਗਿਆ। ਉਸਦੀ ਧੌਣ ਤੋਂ ਮੁੜ੍ਹਕੇ ਦੀਆਂ ਮੈਲੀਆਂ ਘਰਾਲਾਂ ਵੱਗ ਰਹੀਆਂ ਸਨ। ਮੈਂ ਰਿਕਸ਼ੇ ਚੋਂ ਉਤਰ ਬੈਠਾ।

"ਪਰ ਹੁਣ ਮੈਥੋਂ ਏਹ ਪੜ੍ਹਕੇ ਸੁਣਾਈ ਨਹੀਂ ਜਾਂਦੀ, ਪ੍ਰੀਤਮ ਜੀ। ਮੈਂ ਤੁਹਾਨੂੰ ਕਿਹਾ ਸੀ ਨਾਂ ਕਿ ਮੈਥੋਂ ਨਾ ਸੁਣੋ। ਜਦ ਵੀ ਮੈਨੂੰ ਇਹ ਕਹਾਣੀ ਯਾਦ ਆਉਂਦੀ ਹੈ ਤਾਂ ਮੈਨੂੰ ਦੁਨੀਆਂ ਕੌੜੀ ਲੱਗਦੀ ਹੈ, ਏਹ ਇੱਕ ਵਿੱਸ ਦਾ ਭਰਿਆ ਸਾਗਰ ਜਾਪਦੀ ਹੈ।"

ਪ੍ਰੀਤਮ ਮੇਰੇ ਦੋਵੇਂ ਮੋਢਿਆਂ ਤੇ ਹੱਥ ਰੱਖ ਕੇ ਭਰੜਾਵੀਂ ਅਵਾਜ਼ ਵਿੱਚ ਬੋਲਿਆ, “ਬੇਸ਼ਕ ਇਹ ਦੁਨੀਆਂ, ਵਿਸ ਦਾ ਭਰਿਆ ਇਕ ਸਾਗਰ ਹੈ ਪਰ 'ਅਮਰ'! ਇਸ ਵਿੱਚ ਅਮਰਤ ਦੀਆਂ ਬੂੰਦਾਂ ਵੀ ਨੇ ਜੋ ਇਸ ਵਿਹੁ ਨੂੰ ਅਮਰਤ ਵਿੱਚ ਬਦਲਣ ਦੀ ਸ਼ਕਤੀ ਰੱਖਦੀਆਂ ਨੇ। ਮੁਟਿਆਰ ਦੇ ਮਥੇ ਤੇ ਆਈ ਹੋਈ ਹਯਾ ਤਰੇਲੀ ਕੀ ਅਮ੍ਰਿਤ ਦੀਆਂ ਬੂੰਦਾਂ ਨਹੀਂ ਸਨ? ਉਸ ਕਿਸਾਨ ਦੇ ਮਥੇ ਤੇ ਤਰੇਲ ਤੁਪਕਿਆਂ ਵਾਂਗ ਲੱਗਾ ਮੁੜ੍ਹਕਾ ਕੀ ਅਮ੍ਰਿਤ ਦੀਆਂ

-੭੪-