ਪੰਨਾ:ਦਿਲ ਹੀ ਤਾਂ ਸੀ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੂੰਦਾਂ ਨਹੀਂ ਸਨ? ਰਿਕਸ਼ੇ ਵਾਲੇ ਦੀ ਪਿੱਠ ਤੇ ਵੱਗਦੀਆਂ ਘਰਾਲਾਂ ਕੀ ਅਮ੍ਰਿਤ ਦੀਆਂ ਬੂੰਦਾਂ ਨਹੀਂ ਸਨ?" ਤੇ ਇਹ ਗੱਲ ਕਹਿੰਦਿਆਂ ਕਹਿੰਦਿਆਂ ਪ੍ਰੀਤਮ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਉਹ ਡਿੱਗੇ ਪਰ ਮੈਂ ਡਿੱਗਣ ਨਾ ਦਿਤੇ ਆਪਣੀਆਂ ਤਲੀਆਂ ਤੇ ਹੀ ਬੋਚ ਲਏ।

"ਪ੍ਰੀਤਮ ਜੀ ਏਹ ਵੀ ਤੇ ਅਮ੍ਰਿਤ ਦੀਆਂ ਹੀ ਬੂੰਦਾਂ ਨੇ ਕਿਉਂ ਨਾ ਏਨ੍ਹਾਂ ਨੂੰ ਪੀਕੇ ਸਦਾ ਲਈ ਅਮਰ ਹੋ ਜਾਵਾਂ। ਕਿਸੇ ਦੇ ਦਰਦ ਵਿੱਚ ਹਰ ਅੱਖ ਵਿਚੋਂ ਡਿੱਗਾ ਹੋਇਆ ਹਰ ਅਥਰੂ ਅਮ੍ਰਿਤ ਹੁੰਦਾ ਹੈ।"

ਪ੍ਰੀਤਮ ਨੇ ਮੈਨੂੰ ਹਿੱਕ ਨਾਲ ਘੁਟ ਲਿਆ।-੭੫-