ਪੰਨਾ:ਦਿਲ ਹੀ ਤਾਂ ਸੀ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਪਤਾ ਨਹੀਂ ਕਈ ਲੋਕ ਏਨ੍ਹਾਂ ਯੂਰੀਨਲਾਂ ਵਿੱਚ, ਏਨ੍ਹਾਂ ਟੱਟੀਆਂ ਵਿੱਚ ਕਿਉਂ ਲਿਖ ਦੇਂਦੇ ਹਨ। ਬਾਹਰ ਲਿਖਿਆ ਹੋਇਆ ਹੁੰਦਾ ਹੈ ਮਰਦ ਲਈ, ਪਰ ਅੰਦਰ, ਓਸ ਦਰਵਾਜ਼ੇ ਦੇ ਅੰਦਰਲੇ ਤੱਖ਼ਤੇ ਉਤੇ ਔਰਤਾਂ ਲਈ ਵੀ ਬੜਾ ਕੁਝ ਲਿਖਿਆ ਹੁੰਦਾ ਹੈ। ਕਦੇ ਚਾਕ ਨਾਲ, ਕਦੇ ਪਿਨਸਲ ਜਾਂ ਪੈੱਨ ਨਾਲ, ਹੋਰ ਕੁਝ ਨਾ ਹੋਵੇ ਤੇ ਕਿਸੇ ਕਿੱਲ ਦੀ ਨੋਕ ਨਾਲ, ਕਿਸੇ ਠੀਕਰੀ ਨਾਲ, ਜੇ ਉਹ ਵੀ ਨਹੀਂ ਤਾਂ ਇੱਕ ਉਂਗਲ ਦੇ ਨਹੁੰ ਨਾਲ ਹੀ ਝਰੀਟਿਆ ਹੁੰਦਾ ਹੈ।

“ਸੇਠ ਜਮਨਾ ਦਾਸ ਦੀ ਧੀ, ਰਾਮ ਲੁਭਾਇਆ ਸਦਰ ਬਜ਼ਾਰ ਵਾਲਾ।"

“ਸੁਰੇਸ਼, ਗੌਰਮਿੰਟ ਕਾਲਜ ਸਟੂਡੈਂਟ ਫੋਰਥ ਯੀਅਰ ਤੇ ਰਾਏ ਨੀ ਚੁਚੋ ਸ਼ਾਰਧਾ......ਯਾ ਰੱਬਾ ਸਾਡਾ ਵੀ ਕਿਤੇ ਤਰੋਪਾ ਭਰ"

-੭੯-