ਪੰਨਾ:ਦਿਲ ਹੀ ਤਾਂ ਸੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾ ਬੈਠੀ ਜਿਹੜੇ ਚੁਬਾਰੇ ਏਸੇ ਜੀ.ਬੀ. ਰੋਡ ਦੇ ਨਾਲ ਇੰਝ ਖਲੋਤੇ ਹਨ ਜਿਵੇਂ ਪਹਾੜ ਹੋਣ। ਪਹਾੜਾਂ ਤੇ ਵੀ ਪਗ ਡੰਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਉਤੇ ਵੀ ਨੇ। ਪਹਾੜਾਂ ਉਤੇ ਦਰਖ਼ਤ ਹੁੰਦੇ ਨੇ, ਭਾਂਤ ਭਾਂਤ ਦੇ ਦਰਖ਼ਤ, ਵੱਡੇ ਵੱਡੇ ਨਿੱਕੇ ਨਿੱਕੇ, ਹਰੇ ਹਰੇ, ਸੁੱਕੇ ਸੁੱਕੇ। ਕਦੇ ਦਰਖਤਾਂ ਨੂੰ ਅੱਗ ਲੱਗ ਜਾਂਦੀ ਹੈ ਉਹ ਸੜ ਕੇ ਸੁਆਹ ਹੋ ਜਾਂਦੇ ਨੇ। ਉਹ ਵੀ ਸੜ ਜਾਂਦੇ ਨੇ ਜੋ ਅਜੇ ਉਗ ਹੀ ਰਹੇ ਹੋਣ। ਏਹਨਾਂ ਚੁਬਾਰਿਆਂ ਉਤੇ ਵੀ ਉਹ ਸਾਰੇ ਦਰਖ਼ਤ ਹੁੰਦੇ ਨੇ। ਭਾਂਤ ਭਾਂਤ ਦੇ, ਵੱਡੇ ਨਿੱਕੇ, ਹਰੇ ਸੁੱਕੇ। ਏਹ ਵੀ ਵੱਡੇ ਹੋਣ ਤੋਂ ਪਹਿਲਾਂ ਹੀ ਸੜ ਜਾਂਦੇ ਨੇ, ਸਦੀਆਂ ਤੋਂ ਏਓ ਹੁੰਦਾ ਹੈ। ਅੱਗ ਲੱਗਦੀ ਹੈ, ਧੂੰਆਂ ਉਠਦਾ ਹੈ ਆਸ ਪਾਸ ਦਿਆਂ ਇਲਾਕਿਆਂ ਵਿੱਚ ਛਾ ਜਾਂਦਾ ਹੈ। ਪਰ ਏਹ ਵੀ ਆਮ ਹੁੰਦਾ ਹੈ ਅਤੇ ਅਜੇ ਤੱਕ ਏਹ ਕੁਦਰਤੀ ਹੈ।

ਮੈਂ ਏਹ ਸੋਚਦਾ ਸੋਚਦਾ ਦਫਤਰ ਚਲਾ ਗਿਆ। ਸ਼ਾਮਾਂ ਪੈ ਗਈਆਂ, ਘਰ ਪਰਤਿਆ, ਸੁਤਾ ਵੀ, ਉਠਿਆ ਵੀ, ਪਰ ਏਹ ਸੁਵਾਲ, ਉਰਦੂ ਵਿੱਚ ਲਿਖਿਆ ਹੋਇਆ ਸੁਵਾਲ। ਉਚੇਚਾ ਫੇਰ ਉਸ ਯੂਰੀਨਲ ਵਿੱਚ ਗਿਆ। ਸੋਚਿਆ ਸੀ ਕਿ ਕੋਈ ਹੱਲ ਮਿਲ ਜਾਵੇਗਾ, ਉਲਟੀ ਹੋਰ ਗੰਢ ਪੀਚੀ ਗਈ। ਕਿਸੇ ਹਿੰਦਵਾਣੀਆਂ ਦਾ ਲਫਜ਼ ਕੱਟਕੇ “'ਮੁਸਲਮਾਣੀਆਂ’ ਔਰ ਸਿਖਣੀਆਂ ਹੈਂ" ਲਿਖ ਦਿਤਾ।

ਅਜੀਬ ਗੁੰਝਲ ਸੀ, ਜਿਉਂ ਜਿਉਂ ਸੁਲਝਾਵਾਂ ਹੋਰ ਉਲਝੇ। ਤੀਜੇ ਦਿਨ ਉਹੀ ਹੋਇਆ ਜੋ ਮੈਂ ਸੋਚਦਾ ਸਾਂ। ਕਿਸੇ ਸਿੱਖਣੀਆਂ ਕੱਟ ਕੇ ਫੇਰ ਹਿੰਦਵਾਣੀਆਂ ਕਰ ਦਿੱਤਾ ਸੀ। ਮੈਂ ਸੋਚਿਆ ਕਿ ਚਲੋ ਸਿਆਪਾ ਮੁੱਕਾ, ਹੁਣ ਇਸ ਤੋਂ ਵੱਧ ਹੋਰ ਕੋਈ ਕੀ ਲਿੱਖੇਗਾ। ਜਦੋਂ ਤੱਕ ਏਹ ਜ਼ਾਤਾਂ ਮੁਕਣਗੀਆਂ, ਉਦੋਂ ਤੱਕ

-੮੧-