ਇਹ ਸਫ਼ਾ ਪ੍ਰਮਾਣਿਤ ਹੈ
ਉਸ ਰਾਤ ਜਦੋਂ ਉਸ ਲੰਮ ਤਲੰਮੀ ਸੜਕ ਦੀਆਂ ਸਾਰੀਆਂ ਬੱਤੀਆਂ ਬੁੱਝ ਗਈਆਂ, ਸਾਰੀ ਕਾਇਨਾਤ ਰਾਤ ਦੀ ਕੁੱਖੋਂ ਜਮੇ ਹਨੇਰੇ ਵਿੱਚ ਬਦਲ ਗਈ, ਮੈਂ ਕੱਲ ਮੁਕੱਲਾ ਸੋਚਾਂ ਵਿੱਚ ਡੁੱਬਾ ਜਾ ਰਿਹਾ ਸਾਂ। ਅਚਾਨਕ ਮੈਨੂੰ ਕੋਈ ਚੀਜ਼, ਹਨੇਰੇ ਨੂੰ ਚੀਰਦੀ ਹੋਈ ਚਿਟਿਆਈ, ਮੇਰੇ ਵੱਲ ਵਧੀ ਆਉਂਦੀ ਨਜ਼ਰ ਆਈ। ਭਾਵੇਂ ਏਨਾਂ ਚੀਜ਼ਾਂ ਵਿੱਚ ਮੈਂ ਕੋਈ ਭਰੋਸਾ ਨਹੀਂ ਰੱਖਦਾ ਕਿ ਕੋਈ ਚੀਜ਼ ਜਿੰਨ ਭੂਤ ਜਾਂ ਛਲਾਵਾ ਹੋ ਸੱਕਦੀ ਹੈ, ਪਰ ਮੈਂ ਏਸੇ ਵੇਲੇ ਏਸ ਸ਼ਮਸ਼ਾਨ ਦੇ ਬਿਲਕੁਲ ਸਾਹਮਣੇ ਦੀ ਲੰਘ ਰਿਹਾ ਸਾਂ ਤੇ ਪਤਾ ਨਹੀਂ ਕਿਉਂ ਮੈਂ ਇਹ ਸੋਚਣ ਲੱਗਾ ਕਿ ਏਹ ਕੋਈ ਛਲਾਵਾ ਹੈ। ਬੜੀ ਤੇਜ਼ੀ ਨਾਲ ਉਹ ਚੀਜ਼, ਉਹ ਜਿਹੜਾ ਪਤਾ ਨਹੀਂ ਕੀ ਸੀ, ਮੇਰੇ ਕੋਲ ਦੀ ਹਵਾ ਦੇ ਬੁੱਲੇ ਵਾਂਗ ਲੰਘ ਗਿਆ ਅਤੇ ਬਿਨਾਂ ਮੇਰੀ ਮਰਜ਼ੀ ਤੋਂ ਮੇਰੇ ਬੁਲ੍ਹਾਂ ਵਿਚੋਂ ਬਿਜਲੀ ਦੀ ਤੇਜ਼ੀ ਵਾਂਗ ਏਹ ਲਫਜ਼
- ੮੫ -