ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲੇ, “ਕੌਣ ਏਂ" ਉਹ ਲੰਘ ਗਈ ਅਤੇ ਮੇਰੇ ਸ਼ਰੀਰ ਦਾ ਰੋਮ ਰੋਮ ਜਿਵੇਂ ਉੱਠ ਕੇ ਮੇਰੇ ਕਪੜੇ ਲਾਹੁਣ ਲਈ ਉਠਿਆ ਅਤੇ ਪਹਿਲੀ ਵਾਰ ਮੈਨੂੰ ਏਸ ਸੜਕ ਦੇ ਹਨੇਰੇ ਦਾ ਅਹਿਸਾਸ ਹੋਇਆ। ਪਰ ਉਹ ਫੇਰ ਮੁੜੀ, ਮੈਂ ਫੇਰ ਪੁੱਛਿਆ, ਹਾਂ ਪੁਛਿਆ ਜਾਂ ਉਵੇਂ ਹੀ ਮੇਰੇ ਦਿਲ ਦਾ ਡਰ ਲਫਜ਼ਾਂ ਦੀ ਸ਼ਕਲ ਵਟਾ ਕੇ ਬਾਹਰ ਨਿਕਲਿਆ “ਕੌਣ ਏ" ਉਹ ਖਲੋ ਗਈ, ਉਹ ਹੱਸ ਪਈ ਖਿੜ ਖੜਾ ਕੇ ਇੱਕ ਰੁੱਖਾ ਜਿਹਾ ਹਾਸਾ, ਬਿਲਕੁਲ ਰੁੱਖਾ, ਕੋਦਰੇ ਦੀ ਰੁੱਖੀ ਰੋਟੀ ਵਰਗਾ। ਖੁਸ਼ਕ ਕਿਸ ਸਹਿਰਾ ਦੀ ਰੇਤ ਵਾਂਗ। ਅਜਿਹਾ ਹਾਸਾ ਮੈਂ ਅੱਗੇ ਵੀ ਬਣ ਚੁੱਕਾ ਸਾਂ। ਇੱਕ ਵੇਰ ਅਮ੍ਰਿਤਸਰ ਦੇ ਹਸਪਤਾਲ ਵਿੱਚ, ਇੱਕ ਵੇਰ ਊਨੇ ਦੀ ਜੇਲ੍ਹ ਵਿੱਚ, ਇੱਕ ਵੇਰ ਜਦੋਂ ਪਾਕਸਤਾਨ ਬਣਿਆਂ ਸੀ, ਇੱਕ ਵਾਰ ਜਦੋਂ ਕਲਕੱਤੇ ਔਰਤਾਂ ਤੇ ਗੋਲੀ ਚੱਲੀ ਸੀ, ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ, ਪਰ ਇਹ ਉਹੋ ਜਿਹਾ ਹੀ ਹਾਸਾ ਸੀ। ਅਤੇ ਉਹ ਕੜਕ ਕੇ ਬੋਲੀ, “ਮੈਂ ਕੌਣ ਹਾਂ? ਮੈਂ ਉਹ ਹਾਂ ਜਿਸ ਦਾ ਦਿਲ ਸੁਹਣਾ ਨਹੀਂ, ਕੀ ਹੋਇਆ ਜੇ ਮੈਂ ਸੁਹਣੀ ਹਾਂ। ਤੇ ਤੁਸੀਂ ਮਰਦ ਤੇ ਸੂਰਤ ਨੂੰ ਨਹੀਂ ਪਿਆਰ ਕਰਦੇ ਸੀਰਤ ਨੂੰ ਲੱਭਦੇ ਹੋ ਤੇ ਮੇਰੇ ਕੋਲ ਉਹ ਹੈ ਨਹੀਂ। ਪਰ ਤੂੰ ਕੌਣ ਏਂ ਮੈਨੂੰ ਏਹ ਪੁੱਛਣ ਵਾਲਾ? ਮੈਂ ਤੈਨੂੰ ਕਿਉਂ ਦੱਸਾਂ ਮੈਂ ਕੌਣ ਆਂ, ਮੈਂ ਤੈਨੂੰ ਪੁੱਛਿਆ ਹੈ ਕਿ ਤੂੰ ਕੌਣ ਏਂ? ਜਾ ਜਾ ਆਪਣੇ ਰਾਹ ਲੱਗ ਐਵੇਂ ਨਹੀਂ ਜਾਂਦੇ ਰਾਹੀਆਂ ਦਾ ਰੱਸਤਾ ਰੋਕੀਦਾ।" ਅਤੇ ਉਹ ਚਲੀ ਗਈ। ਕਿਧਰੋਂ ਆਈ, ਕਿੱਧਰ ਚਲੀ ਗਈ, ਕਿਉਂ ਆਈ, ਕਿਉਂ ਚਲੀ ਗਈ, ਉਹ ਔਰਤ ਸੀ, ਛਲਾਵਾ ਸੀ, ਸੁਹਣੀ ਸੀ, ਬਦਸ਼ਕਲ ਸੀ, ਹਨੇਰੇ ਦੀ ਜਾਈ ਹਨੇਰੇ ਵਿੱਚ ਗੁਮ ਗਈ। ਏਸ ਹਨੇਰੇ ਦੀ ਵਸੋਂ ਖਵਰੇ ਕਿੱਡੀ ਹੈ? ਕੌਣ ਜਾਣ ਸੱਕਦਾ ਹੈ। ਪਰ ਗੱਲ ਸੋਚਣ ਵਾਲੀ ਸੀ,

- ੮੬ -