ਪੰਨਾ:ਦਿਲ ਹੀ ਤਾਂ ਸੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਲਈ ਮੈਂ ਹੀ ਸੋਚਦਾ ਰਿਹਾ।

ਪੂਰੇ ਇੱਕ ਸਾਲ ਬਾਦ ਫੇਰ ਉਸੇ ਹੀ ਸੜਕ ਤੇ ਜਦੋਂ ਸਾਰੀਆਂ ਬੱਤੀਆਂ ਬੁਝ ਗਈਆਂ ਸਨ, ਉਹ ਮੈਨੂੰ ਫੇਰ ਉਸੇ ਹੀ ਸ਼ਮਸ਼ਾਨ ਕੋਲ ਮਿਲੀ। ਸਾਹਮਣੇ ਇੱਕ ਮੁਰਦਾ ਸੜ ਰਿਹਾ ਸੀ। ਇਸ ਵਾਰ ਮੈਂ ਨਾ ਤੇ ਡਰਿਆ ਹੀ ਤੇ ਨਾ ਹੀ ਕੁਝ ਬੋਲਿਆ। ਪਰ ਉਹ ਆਪ ਖਿੜ ਖੜਾ ਕੇ ਉਹੀ ਜਾਣਿਆਂ ਪਛਾਣਿਆਂ ਹਾਸਾ ਹੱਸੀ ਅਤੇ ਫੇਰ ਕਹਿਣ ਲੱਗੀ, "ਤੂੰ ਫੇਰ ਆ ਗਿਆ ਹੈ?" ਮੈਂ ਹਰਾਨ ਜਿਹਾ ਹੋਕੇ ਪੁਛਿਆ “ਪਰ ਤੂੰ ਮੈਨੂੰ ਕਿਵੇਂ ਪਛਾਣ ਲਿਆ?" ਹੱਸਕੇ ਕਹਿਣ ਲੱਗੀ, "ਮੈਂ ਹਨੇਰੇ ਦੀ ਹਰ ਸ਼ੈ ਨੂੰ ਪਛਾਣਦੀ ਹਾਂ। ਤੂੰ ਵੀ ਲੋਆਂ ਤੋਂ ਡਰਦਾ ਹੈਂ। ਦਿਨ ਦੇ ਸੂਰਜ ਤੋਂ, ਰਾਤ ਦੀਆਂ ਬੱਤੀਆਂ ਤੋਂ, ਅਤੇ ਮੈਂ ਵੀ ਉਦੋਂ ਹੀ ਬਾਹਰ ਨਿਕਲਦੀ ਹਾਂ ਜਦੋਂ ਸੂਰਜ ਡੁੱਬ ਜਾਂਦਾ ਹੈ ਤੇ ਏਸ ਸੜਕ ਦੀਆਂ ਬਤੀਆਂ ਸਦਾ ਬੁਝੀਆਂ ਰਹਿੰਦੀਆਂ ਨੇ। ਰਾਤ ਦੀ ਸਿਆਹੀ ਵਿੱਚ ਵੱਸਦੀ ਹਰ ਸ਼ੈ ਨੂੰ ਮੈਂ ਪਛਾਣਦੀ ਹਾਂ। ਤੇ ਤੈਨੂੰ ਵੀ ਪਛਾਣਦੀ ਹਾਂ।"

"ਪਰ ਤੂੰ ਕੌਣ ਹੈਂ? ਕੌਣ ਤੈਨੂੰ ਲੋਆਂ ਵਿੱਚ ਆਉਣੇ ਰੋਕਦਾ ਹੈ? ਤੂੰ ਰਾਤ ਦੀ ਵਸੋਂ ਨੂੰ ਜਾਣਦੀ ਹੈਂ ਤੇ ਸੂਰਜ ਦੀ ਵੱਸੋਂ ਨੂੰ ਕਿਉਂ ਨਹੀਂ? ਤੈਨੂੰ ਕੀ ਦੁਖ ਹੈ? ਮੈਨੂੰ ਦੱਸ, ਮੈਂ ਤੇਰਾ ਹਮਦਰਦ ਬਣਾਂਗਾ।" ਮੈਂ ਤਰਲੇ ਭਰੀ ਅਵਾਜ਼ ਵਿੱਚ ਪੁੱਛਿਆ। ਅਤੇ ਪਤਾ ਨਹੀਂ ਇਹ ਕਹਿੰਦਿਆਂ ਕਹਿੰਦਿਆਂ ਮੇਰੀਆਂ ਅੱਖਾਂ ਵਿਚ ਹੰਝੂ ਕਿਉਂ ਆ ਗਏ, ਏਹ ਕੋਈ ਰੋਣ ਵਾਲੀ ਗਲ ਤੇ ਨਹੀਂ ਸੀ, ਪਰ ਕੀ ਕਰਦਾ, ਜਦ ਉਹ ਆ ਹੀ ਗਏ ਤੇ ਕੌਣ ਮੋੜੇ ਇਨ੍ਹਾਂ ਨੂੰ। ਮੇਰੀ ਅਵਾਜ਼ ਵੀ ਕੁਝ ਭਰ ਆਈ ਤੇ ਉਹ ਕਹਿਣ ਲੱਗੀ,

“ਤੂੰ ਕਿਹੋ ਜਿਹਾ ਮਰਦ ਏਂ? ਮੈਂ ਤਾਂ ਸਮਝਦੀ ਸੀ ਤੁਸੀਂ ਮਰਦ ਸਾਰੇ ਹੀ ਇਕੋ ਆਵੇ ਦੀ ਇੱਟ ਹੁੰਦੇ ਹੋ। ਪਰ ਤੂੰ

- ੮੭ -