ਤਾਂ ਹੋਰ ਤਰ੍ਹਾਂ ਦਾ ਨਿਕਲਿਓਂ। ਅੱਛਾ, ਮੈਂ ਤੈਨੂੰ ਦੱਸ ਜ਼ਰੂਰ ਦੇਨੀ ਆਂ ਪਰ ਵੇਖੀਂ ਰੋਵੀਂ ਨਾ। ਰੋਂਦਾ ਬੰਦਾ ਸੁਹਣਾ ਨਹੀਂ ਲੱਗਦਾ। ਏਸੇ ਲਈ ਮੈਂ ਵੀ ਨਹੀਂ ਕਦੇ ਰੋਈ। ਤੇ ਨਾਲੇ ਆਂਹਦੇ ਨੇ, ਰੋਂਦਾ ਉਹ ਹੈ ਜਿਸ ਦਾ ਦਿਲ ਸੋਹਣਾ ਹੋਵੇ ਤੇ ਮੇਰਾ ਦਿਲ ਬਿਲਕੁਲ ਸੁਹਣਾ ਨਹੀਂ।.........ਲੈ ਸੁਣ........." ਉਹ ਠਰ੍ਹਮੇ ਨਾਲ ਬੋਲੀ, “......ਮੈਂ ਉਦੋਂ ਨਿੱਕੀ ਜਿਹੀ ਸਾਂ, ਨਿੱਕੀ ਜਿਹੀ, ਉਮਰੋਂ ਨਿੱਕੀ, ਕੱਦੋਂ ਨਿੱਕੀ ਤੇ ਅਕਲੋਂ ਵੀ ਨਿੱਕੀ। ਸਾਰੇ ਮੈਨੂੰ ਝੱਲੀ ਆਖਦੇ ਸਨ। ਖਵਰੇ ਮੈਂ ਸਾਂ ਹੀ ਝੱਲੀ, ਪਰ ਮੈਂ ਏਹ ਕਦੇ ਵੀ ਫੈਸਲਾ ਨਾ ਕਰ ਸਕੀ ਕਿ ਮੈਂ ਝੱਲੀ ਸਾਂ ਕਿ ਉਹ, ਜਿਹੜੇ ਸਾਰੇ ਮੈਨੂੰ.........ਪਰ ਕਾਹਨੂੰ, ਮੈਂ ਕਾਹਨੂੰ ਆਖਾਂ, ਖਵਰੇ ਮੈਂ ਹੀ ਸਾਂ ਤੇ ਮੈਨੂੰ ਇਕ ਵੱਡੇ ਸਾਰੇ ਨਾਲ ਜਿਹੜਾ ਮੈਥੋਂ ਉਮਰੋਂ ਵੱਡਾ, ਕਦੋਂ ਵੱਡਾ, ਤੇ ਅਕਲੋਂ ਵੀ ਵੱਡਾ ਸੀ, ਹਾਂ ਸੱਚ ਮੁੱਚ ਹੀ ਅਕਲੋਂ ਵੱਡਾ ਆਖਕੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਉਸ ਨਾਲ ਮੈਨੂੰ .....ਮੈਨੂੰ ਉਸ ਨਾਲ.....ਹਾਏ, ਮੈਂ ਕਿਵੇਂ ਦੱਸਾਂ?....." ਤੇ ਉਹ ਅਟਕ ਗਈ। ਤੇ ਫੇਰ ਇੱਕ ਹੰਭਲਾ ਮਾਰਕੇ, ਏਹ ਲਫਜ਼ ਉਸਦੇ ਮੂੰਹੋਂ ਨਿਕਲੇ ਜਿਵੇਂ ਛੱਟਣ ਵਾਲੇ ਦੇ ਆਖਰੀ ਧੱਫੇ ਨਾਲ ਛੱਜ ਦੀਆਂ ਵਿੱਥਾਂ ਤੇੜਾਂ ਵਿਚ ਫੱਸੇ ਹੋਏ ਦਾਣੇ ਬਾਹਰ ਡਿਗ ਪੈਂਦੇ ਹਨ, "ਪਿਆਰ ਹੋ ਗਿਆ......" ਅਤੇ ਫੇਰ ਉਹ ਅਣਝੱਕ ਬੋਲੀ, “ਤੇ ਉਸ ਨੂੰ ਵੀ ਮੇਰੇ ਨਾਲ, ਹਾਂ, ਸੱਚ ਮੁੱਚ ਹੀ ਉਹ ਮੇਰੇ ਨਾਲੋਂ ਵੀ ਵਧੇਰੇ ਮੈਨੂੰ ਪਿਆਰ ਕਰਦਾ ਸੀ ਤੇ ਮੈਂ ਵੀ ਏਹ ਮੰਨ ਕੇ ਉਸਦੀ ਪਿਆਰਣ ਸ਼ਕਤੀ ਨਾਲ ਇਨਸਾਫ ਕਰਦੀ ਹਾਂ।" ਉਹ ਚੁਪ ਕਰ ਗਈ ਤੇ ਕਿੰਨਾ ਚਿਰ ਚੁਪ ਰਹੀ, ਆਖਰ ਮੈਂ ਪੁਛਿਆ, "ਫੇਰ ਕੀ ਹੋਇਆ?"
“ਫੇਰ, ਫੇਰ ਉਹ ਚਲਾ ਗਿਆ, ਹੁਣ ਤੂੰ ਪੁਛੇਂਗਾ ਕਿਥੇ
- ੮੮ -