ਦਿੱਲ ਨੂੰ ਦਿੱਲ ਰਹਿਣ ਹੀ ਨਾ ਦਿੱਤਾ। ਫੇਰ ਮੇਰੇ ਮਾਂ ਪਿਓ ਨੇ ਮੇਰਾ ਵਿਆਹ ਕਰ ਦਿੱਤਾ। ਜਿਸ ਨਾਲ ਮੇਰਾ ਵਿਆਹ ਹੋਇਆ, ਉਹ ਕਿਸੇ ਹੋਰ ਨਾਲ ਪਿਆਰ ਕਰਦਾ ਹੈ ਤੇ ਉਸ ਮੈਨੂੰ ਏਹ ਇਲਜ਼ਾਮ ਲਾਕੇ ਛੱਡ ਦਿੱਤਾ ਹੈ ਕਿ ਮੇਰਾ ਦਿੱਲ ਸੁਹਣਾ ਨਹੀਂ ਅਤੇ ਉਹ ਸੀਰਤ ਦਾ ਪੁਜਾਰੀ ਹੈ, ਸੂਰਤ ਦਾ ਨਹੀਂ। ਤੂੰ ਦੱਸ ਮੈਂ ਹੁਣ ਕੀ ਕਰਾਂ? ਜੋ ਕੁੱਝ ਮੈਂ ਆਪਣੇ ਜ਼ਮਾਨੇ ਤੋਂ ਸਿਖਿਆ ਅਤੇ ਜੋ ਕੁਝ ਮੈਨੂੰ ਹਾਲਾਤ ਨੇ ਦਿੱਤਾ, ਉਹ ਕੁੱਝ ਮੇਰੇ ਕੋਲ ਹੈ। ਮਰ ਮਰਕੇ ਮੈਂ ਸ਼ਕਲ ਸੁਹਣੀ ਬਣਾਈ ਤੇ ਉਹ ਵੀ ਠੁਕਰਾਈ ਗਈ, ਤੇ ਜਦੋਂ ਮੇਰਾ ਦਿੱਲ ਸੁਹਣਾ ਸੀ ਉਦੋਂ ਉਹ ਠੁਕਰਾਇਆ ਗਿਆ। ਹੁਣ ਏਹ ਹਾਲ ਹੈ ਕਿ ਮਾਂ ਪਿਓ ਕਹਿੰਦੇ ਨੇ ਕਿ ਮੇਰਾ ਘਰ ਸਹੁਰਾ ਘਰ ਹੀ ਏ ਤੇ ਫੇਰ ਮੇਰੇ ਦੇਸ਼ ਦੀ ਸਭਿਅਤਾ ਵੀ ਤੇ ਏਹੋ ਹੀ ਕਹਿੰਦੀ ਏ ਨਾ ਕਿ ਔਰਤ ਦੀ ਅਰਥੀ ਹੀ ਸਹੁਰੇ ਘਰ ਤੋਂ ਜਾ ਸਕਦੀ ਹੈ। ਏਸੇ ਲਈ ਮੈਂ ਰਾਤ ਦੇ ਹਨੇਰੇ ਵਿੱਚ ਨਿਕਲਦੀ ਹਾਂ। ਅਤੇ ਹਨੇਰੇ ਵਿੱਚ ਹੀ ਵਾਪਸ ਚਲੀ ਜਾਂਦੀ ਹਾਂ। ਅੱਛਾ ਹੁਣ ਮੈਂ ਜਾਂਦੀ ਹਾਂ, ਕੁਕੜਾਂ ਨੇ ਬਾਂਗਾਂ ਦੇ ਦਿੱਤੀਆਂ ਨੇ" ਉਹ ਜਾਣ ਲਗੀ ਤੇ ਮੈਂ ਪੁਛਿਆ, "ਕੀ ਮੈਂ ਤੁਹਾਡਾ ਨਾਂ ਪੁੱਛ ਸਕਦਾ ਹਾਂ?"
"ਮੇਰਾ ਨਾਂ? ਮੇਰਾ ਨਾਂ ਰਾਜ ਹੈ ਰਾਜ, ਪਰ ਤੂੰ ਕੀ ਕਰੇਂਗਾ ਪੁੱਛ ਕੇ।"
"ਰਾਜ! ਰਾਜੋ! ਰਾਜੋ!!"
"ਕਾਉਣ ਸ਼ੰਕਰ?"
"ਹਾਂ ਮੈਂ ਸ਼ੰਕਰ ਹਾਂ ਰਾਜੋ”
"ਪਰ ਤੁਸੀਂ ਤੇ... ... ... ...?"
“ਨਹੀਂ ਰਾਜੋ ਨਹੀਂ, ਉਹ ਸਭ ਝੂਠ ਸੀ, ਇੱਕ ਝੂਠੀ
- ੯੦ -