ਪੰਨਾ:ਦਿਲ ਹੀ ਤਾਂ ਸੀ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਫ਼ਵਾਹ ਸੀ, ਜਿਸ ਦਿਨ ਮੈਂ ਤੈਨੂੰ ਮਿੱਲਿਆ ਸਾਂ, ਉਸੇ ਰਾਤ ਸਾਨੂੰ ਅੰਡਰ ਗਰਾਊਂਡ ਰਹਿਣ ਦੇ ਆਰਡਰ ਆ ਗਏ ਸਨ।"

ਉਹ ਮੇਰਾ ਹੱਥ ਫੜਕੇ ਕਹਿਣ ਲੱਗੀ “ਤੇ ਤੁਸਾਂ ਮੈਨੂੰ ਵੀ ਨਾ ਦੱਸਿਆ"

“ਕੀ ਕਰਦਾ ਰਾਜ, ਇੱਕ ਪਾਸੇ ਤੂੰ ਸੈਂ ਤੇ ਇੱਕ ਪਾਸੇ ਸਾਰੀ ਹਨੇਰਿਆਂ ਵਿੱਚ ਵੱਸਦੀ ਵੱਸੋਂ। ਇੱਕ ਪਾਸੇ ਖੁਦਗ਼ਰਜ਼ ਮੁਹੱਬਤ ਅਤੇ ਦੂਜੇ ਪਾਸੇ ਬਗ਼ਰਜ਼ ਫਰਜ਼। ਮੈਂ ਅਜੇ ਵੀ ਅੰਡਰ ਗਰਾਊਂਡ ਹਾਂ, ਮੇਰਾ ਪਿਆਰ ਭੀ ਅੰਡਰ ਗਰਾਊਂਡ ਹੈ। ਅਜੇ ਵੀ ਅਸੀਂ ਦੋਵੇਂ ਉਸੇ ਲੰਮਤੱਲਮੀ ਬੁੱਝੀਆਂ ਬੱਤੀਆਂ ਵਾਲੀ ਸੜਕ ਤੇ ਆਉਂਦੇ ਹਾਂ, ਪਤਾ ਨਹੀਂ ਹੋਰ ਕਿੰਨੇ ਹਨ, ਜਿੰਨਾਂ ਦਾ ਪਿਆਰ ਉਡੀਕਦਾ ਹੈ ਉਸ ਦਿਨ ਨੂੰ ਜਦੋਂ ਉਹ ਹਨੇਰੇ ਦੀ ਵਸੋਂ ਵਿਚੋਂ ਨਿੱਕਲ ਕੇ ਉਜਾਲੇ ਦੀ ਵੱਸੋਂ ਵਿੱਚ ਆ ਸੱਕਣਗੇ, ਬੁਝੀਆ ਬੱਤੀਆਂ ਵਿਚੋਂ ਨਿੱਕਲਕੇ ਜਗਦੀਆਂ ਲੋਆਂ ਵਿਚ ਆ ਸਕਣਗੇ!"

ਮੈਂ ਅੱਜ ਹੀ ਆਪਣੀ ਰਾਜੋ ਨੂੰ ਫੇਰ ਕਹਿ ਰਿਹਾ ਸਾਂ ਕਿ “ਉਸਦਾ ਦਿੱਲ ਬੜਾ ਸੁਹਣਾ ਹੈ।"


- ੯੧ -