ਪੰਨਾ:ਦਿਲ ਹੀ ਤਾਂ ਸੀ.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਗ ਪਗ। ਪਰ ਇਸਦਾ ਇਹ ਅਰਥ ਨਹੀਂ ਕਿ ਅਜ ਦੇ ਸਾਰੇ ਕਹਾਣੀ-ਲੇਖਕ ‘ਚੋਟੀ ਦੇ ਕਲਾਕਾਰ’ ਨੇ। ਫੇਰ ਵੀ ਸਾਨੂੰ ਇਸ ਗਲ ਦਾ ਸੰਤੋਖ ਹੈ ਕਿ ਜਿਸ ਤੇਜ਼ੀ ਨਾਲ ਪੰਜਾਬੀ ਸਾਹਿੱਤ ਦਾ ਕਹਾਣੀ-ਭਾਗ ਛਾਲਾਂ ਮਾਰਦਾ ਵਧੀ ਜਾ ਰਿਹਾ ਹੈ, ਇਸ ਲੇਖੇ ਨੇੜ-ਭਵਿਸ਼ ਵਿਚ ਕਲਾਤਮਿਕ ਪੱਖ ਤੋਂ ਵੀ ਇਹ ਪਰੀ ਪੂਰਨਦਿਖਾਈ ਦੇਣ ਲਗ ਪਵੇਗਾ।

ਬਲਬੀਰ ਸਿੰਘ ਢਿਲੋਂ ਸਾਡੀ ਨਵੀਂ ਪਨੀਰੀ ਦਾ ਇਕ ਹਰਿਆ ਭਰਿਆ ਪੌਦਾ ਹੈ, ਜਿਸ ਨੇ ਕਿਤਾਬੀ ਸ਼ਕਲ ਵਿਚ ਆਪਣੀ ਇਹ ਪਹਿਲੀ ਕ੍ਰਿਤ ਸਾਹਿੱਤ ਨੂੰ ਦਿਤੀ ਹੈ।

ਕਹਾਣੀ ਨੂੰ ਨਿਰਾ 'ਕਹਾਣੀ' ਦੇ ਰੂਪ ਵਿਚ ਪੇਸ਼ ਕਰ ਦੇਣਾ ਹੀ ਕਾਫ਼ੀ ਨਹੀਂ ਹੁੰਦਾ। ਅਸੀਂ ਘਰਾਂ ਵਿਚ ਵੀ ਤਾਂ ਰੋਜ਼ ਓਹ ਕਹਾਣੀਆਂ ਸੁਣਦੇ ਸੁਣਾਂਦੇ ਰਹਿੰਦੇ ਹਾਂ ਜੇਹੜੀਆਂ ਪਰੰਪਰਾ ਤੋਂ ਜ਼ਬਾਨੋਂ ਜ਼ਬਾਨੀ ਚਲੀਆਂ ਆ ਰਹੀਆਂ ਨੇ। ਜਿਵੇਂ ਇਸ ਲੇਖਕ ਨੇ ਆਪਣੀ

- ੧੦ -