ਪੰਨਾ:ਦਿਲ ਹੀ ਤਾਂ ਸੀ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਬੋਲੀ, "ਹਮ ਲੋਗੋਂ ਕੀ ਤਕਦੀਰ ਹੀ ਐਸੀ ਹੈ, ਬਾਬੂ ਜੀ।"

"ਕੀ ਹੋ ਗਿਆ ਤੇਰੀ ਤਕਦੀਰ ਨੂੰ?"
"ਮੇਰੀ ਬੱਚੀ ਬੀਮਾਰ ਹੈ ਬਾਬੂ ਜੀ।"

ਮੈਂ ਉਸ ਦਾ ਧੀਰਜ ਬੰਨ੍ਹਾਂਦਿਆਂ ਹੋਇਆਂ ਆਖਿਆ ਕਿ ਮੈਂ ਉਸ ਦੀ ਬੱਚੀ ਲਈ ਦੁਆਈ ਲਿਆ ਕੇ ਦਿਆਂਗਾ। "ਪਰ ਉਸ ਨੂੰ ਹੋਇਆ ਕੀ ਏ?" ਮੈਂ ਪੁਛਿਆ।
"ਬਾਬੂ ਜੀ, ਉਸਕੋ ਸਖਤ ਬੁਖਾਰ ਹੈ। ਤੀਨ ਦਿਨ ਹੋ ਗਏ ਉਤਰਤਾ ਹੀ ਨਹੀਂ। ਕਲ ਡਾਕਟਰ ਸੇ ਦੋ ਰੁਪਏ ਕੀ ਦੁਆਈ ਲਾਈ ਥੀ। ਉਸ ਸੇ ਭੀ ਕੋਈ ਫ਼ਾਇਦਾ ਨਹੀਂ ਹੂਆ। ਬਿਟੀਆ ਬੁਖਾਰ ਸੇ ਜਾਨ ਤੋੜ ਰਹੀ ਹੈ।"

ਆਪਣੀਆਂ ਗੱਲ੍ਹਾਂ ਤੋਂ ਹੰਝੂ ਪੂੰਝਦੇ ਹੋਏ ਉਹ ਪਾਣੀ ਭਰਨ ਲਈ ਅਗੇ ਵਧੀ। ਮੈਂ ਉਸ ਨੂੰ ਡੱਕ ਲਿਆ ਤੇ ਉਸ ਨੂੰ ਦਿਲਾਸਾ ਦਿਤਾ, "ਭਲਾ ਇਸ ਵਿਚ ਰੋਣ ਵਾਲੀ ਕਿਹੜੀ ਗੱਲ ਏ, ਬੱਚੇ ਬੀਮਾਰ ਭੀ ਤੇ ਹੁੰਦੇ ਨੇ। ਛੇਤੀ ਰਾਜ਼ੀ ਹੋ ਜਾਏਗੀ ਬਿਟੀਆ, ਚੁਪ ਕਰ ਰੋ ਨਾ, ਸ਼ੁਦੈਣ ਨਾ ਹੋਵੇ ਤੇ। ਹੱਸ!ਹੱਸ!! ਹੱਸ!!!"

ਮੇਰੇ ਕਹਿਣ ਤੇ ਉਹ ਥੋੜੀ ਜਿਹੀ ਹੱਸੀ ਜ਼ਰੂਰ, ਪਰ ਰੱਬ ਜਾਣਦਾ ਹੈ ਬਨਾਉਟੀ ਤੇ ਅਸਲੀ ਹਾਸੇ ਵਿਚ ਕਿੰਨਾ ਫਰਕ ਹੁੰਦਾ ਏ!

ਫੇਰ ਉਸ ਨੇ ਆਪਣੀਆਂ ਡੂੰਘੀਆਂ ਅੱਖਾਂ ਮੇਰੀਆਂ ਅੱਖਾਂ ਵਿਚ ਪਾ ਕੇ ਤੱਕਿਆ। ਮੈਨੂੰ ਆਪਣੀ ਜਵਾਨੀ ਦੀ ਸਹੁੰ ਮੈਂ ਏਸ ਤੋਂ ਪਹਿਲਾਂ ਇਹੋ ਜਿਹੀ ਤੱਕਣੀ ਕਦੇ ਨਹੀਂ ਸੀ ਡਿੱਠੀ। ਉਸ ਨਜ਼ਰ ਵਿਚ ਇਕ ਅਨੋਖੀ ਜਿਹੀ ਵਿਲਕਣੀ, ਇਕ ਡਰਾਉਣੀ ਜਿਹੀ ਅੱਗ਼ ਤੇ ਹੋਰ ਕਈ ਕੁਝ ਸੀ। ਮੈਂ ਅਖਾਂ ਸਾਹਮਣੀਆਂ ਨਾ ਰਖ ਸਕਿਆ ਤੇ ਮੈਨੂੰ ਇਕ ਕੰਬਣੀ ਆ ਗਈ। ਕੁਝ ਚਿਰ ਲਈ ਮੈਂ

- ੯੬ -