ਪੰਨਾ:ਦਿਲ ਹੀ ਤਾਂ ਸੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਅੱਗੇ ਵਧਿਆ, ਰੋਟੀ ਨੂੰ ਚੁਕ ਕੇ ਝਾੜ ਝੰਬ ਕੇ ਇਕ ਟੁੱਟੇ ਜਿਹੇ ਛਾਬੇ ਵਿਚ ਰੱਖ ਕੇ ਇਕ ਪਰੋਲਾ ਜਿਹਾ ਉਸ ਦੇ ਉਤੇ ਦੇ ਦਿਤਾ ਤੇ ਆਪ ਇਕ ਪਾਸੇ ਮੱਥੇ ਤੇ ਹੱਥ ਰਖ ਕੇ ਲੰਮਾ ਜਿਹਾ ਸਾਹ ਲੈ ਕੇ ਬੈਠ ਗਿਆ।

ਮੈਨੂੰ ਇਹ ਬੜਾ ਬੁਰਾ ਲੱਗਾ ਕਿ ਉਸਦੀ ਵਹੁਟੀ ਬੇਹੋਸ਼ ਪਈ ਲੱਤਾ ਬਾਹਾਂ ਮਾਰ ਰਹੀ ਹੈ ਤੇ ਉਸਨੇ ਉਸਨੂੰ ਹੱਥ ਲਾਣ ਦਾ ਯਤਨ ਵੀ ਨਹੀਂ ਕੀਤਾ। ਹੋਰ ਕੁਝ ਨਹੀਂ ਤਾਂ ਉਸਦੇ ਮੂੰਹ ਤੇ ਪਾਣੀ ਦੇ ਛਿਟੇ ਹੀ ਮਾਰਦਾ। ਮੈਂ ਉਹਨੂੰ ਕੁਝ ਗੁਸੇ ਨਾਲ ਆਖਿਆ, “ਓਏ ਤੂੰ ਚੰਗਾ ਬੰਦਾ ਏਂ! ਆਪਣੀ ਵਹੁਟੀ ਨੂੰ ਸੰਭਾਲਦਾ ਕਿਉਂ ਨਹੀਂ? ਤੂੰ ਇਸ ਦੀ ਸਾਂਭ ਨਾ ਕਰੇਂਗਾ ਤਾਂ ਹੋਰ ਕੌਣ ਇਸ ਦੇ ਨੇੜੇ ਜਾਵੇਗਾ।"

ਉਹ ਚੁਪ ਰਿਹਾ ਤੇ ਆਪਣੀ ਥਾਂ ਤੇ ਬੈਠਾ ਰਿਹਾ। “ਬੜਾ ਪੱਥਰ ਦਾ ਦਿਲ ਏ ਤੇਰਾ” ਮੈਂ ਉਸਨੂੰ ਖਿਝ ਕੇ ਕਿਹਾ। ਉਸ ਨੇ ਬੜੀ ਬੇਬਸੀ ਵਾਲੀ ਨਜ਼ਰ ਨਾਲ ਮੇਰੇ ਵਲ ਵੇਖਿਆ ਤੇ ਫੇਰ ਹੱਥ ਮਲਦਾ ਮਲਦਾ ਖਲੋ ਗਿਆ।

ਮੈਂ ਆਪਣੇ ਫਾਰਮ ਤੇ ਆ ਗਿਆ, ਅਜੇ ਕੋਈ ਘੰਟਾ ਕੁ ਹੀ ਹੋਇਆ ਹੈ। ਮੈਂ ਬਹੁਤ ਬੇਚੈਨ ਹਾਂ। ਉਸ ਗਰੀਬ ਦੀ ਬੇਬਸੀ ਨੂੰ ਪੱਥਰ-ਦਿਲੀ ਕਹਿ ਕੇ ਮੈਂ ਉਸ ਵਿਚਾਰੇ ਨੂੰ ਕਠੋਰ ਸੱਟ ਮਾਰੀ।

ਕੀ ਮੈਨੂੰ ਉਸ ਨਾਲੋਂ ਉਸ ਦੀ ਵਹੁਟੀ ਦਾ ਵਧੇਰੇ ਦਰਦ ਸੀ। ਪਰ ਮੇਰਾ ਦਿਲ ਚੀਖਦਾ ਹੈ, 'ਉਸ ਨੂੰ ਆਪਣੀ ਧਾਫੂ ਨੂੰ ਸਾਂਭਣ ਦੀ ਥਾਂ ਸੜਦੀ ਹੋਈ ਰੋਟੀ ਨੂੰ ਸੰਭਾਲਣ ਦੀ ਲੋੜ ਕਿਉਂ ਪਈ?'


- ੯੯ -