ਪੰਨਾ:ਦਿਲ ਹੀ ਤਾਂ ਸੀ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਮੁਕਣ ਤੇ ਦਿਨ ਦੇ ਚੜ੍ਹਾ ਦੇ ਘੁਸਮੁਸੇ ਵਿਚ ਉਸ ਵੱਡੇ ਸਾਰੇ ਬੋਹੜ ਦੇ ਟਾਹਣੇ ਨਾਲ ਛਿਲ ਵਾਂਗ ਚਿਮੜੇ ਹੋਇਆਂ ਮੈਂ ਥੱਲੇ ਵਲ ਝਾਕਿਆ। ਪਾਣੀ ਅਗੇ ਨਾਲੋਂ ਉਚਾ ਹੋ ਗਿਆ ਸੀ, ਉਤਾਂਹ ਵਲ ਵੇਖਿਆ, ਬਾਰਸ਼ ਰੁਕਣ ਦਾ ਕੋਈ ਰੁਖ਼ ਨਹੀਂ ਸੀ।

ਦੋ ਦਿਨ ਤੇ ਦੋ ਰਾਤਾਂ ਏਸ ਬੋਹੜ ਨੇ ਮਾਰ ਖਾਧੀ ਏ ਪਾਣੀ ਦੀ, ਅਜ ਤੀਸਰਾ ਦਿਨ ਚੜ੍ਹ ਆਇਆ ਸੀ, ਏਸ ਦੀਆਂ ਵੀ ਜੜ੍ਹਾਂ ਖੋਖਲੀਆਂ ਹੋ ਗਈਆਂ ਸਨ। ਹਵਾ ਦਿਆਂ ਬੁਲਿਆਂ ਨਾਲ ਡੋਲਣ ਲੱਗ ਪਿਆ ਸੀ, ਆਖਰ ਢੈ ਪੈਣਾ ਹੈ ਏਸ ਵੀ ਕਈ ਮੀਲ ਪਾਣੀਆਂ ਵਿਚ, ਅਤੁਟ ਪਾਣੀਆਂ ਵਿਚ, ਕਿਸੇ ਖੂਨੀ ਦਰਿਆ ਦੇ ਪਾਣੀ ਨਾਲੋਂ ਭੀ ਵਧੇਰੇ ਤੇਜ਼ ਪਾਣੀਆਂ ਵਿਚ ਰੁੜਨ ਪਿਛੋਂ ਇਹ ਇਕ ਮਿਲਿਆ ਟਿਕਾਣਾ ਵੀ ਖੁਸਣ ਵਾਲਾ ਸੀ।

- ੧੦੩ -