ਪੰਨਾ:ਦਿਲ ਹੀ ਤਾਂ ਸੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ, ਆਉਂਦੀ ਲੋਥ ਨੂੰ ਘੁਟਕੇ ਜੱਫਾ ਮਾਰ ਲਿਆ ਤੇ ਛਾਪਿਆਂ ਨੂੰ ਵਾਲਾਂ ਨਾਲੋਂ ਵੱਖ ਕੀਤਾ।

ਏਸ ਘੜੀ ਕਿਸੇ ਵੀਹ, ਪੰਝੀ ਸਾਲ ਦੀ ਕੁੜੀ ਦਾ ਲੁਥ ਲੁਥ ਕਰਦਾ, ਸੋਨੇ ਨਾਲੋਂ ਭੀ ਗੋਰਾ, ਫੁਲਾਂ ਨਾਲੋਂ ਭੀ ਕੂਲਾ ਜਿਸਮ ਮੇਰੇ ਹੱਥਾਂ ਵਿਚ ਸੀ। ਉਸ ਦੇ ਕਪੜੇ ਲੀਰੋ ਲੀਰ ਸਨ ਮੱਥੇ ਤੇ ਇਕ ਵੱਡਾ ਜ਼ਖਮ ਸੀ। ਉਸ ਦਾ ਪੇਟ ਕਾਫੀ ਫੁਲਿਆ ਹੋਇਆ ਸੀ। ਮੈਂ ਉਸ ਨੂੰ ਆਪਣੀ ਪਿੱਠ ਉਤੇ ਮੱਛਕ ਵਾਂਗ ਪਾ ਲਿਆ ਤਾਂ ਜੋ ਉਸ ਦੇ ਪੇਟ ਵਿਚ ਭੱਰਿਆ ਹੋਇਆ ਪਾਣੀ ਨਿਕਲ ਜਾਏ। ਕੋਈ ਛੰਨ੍ਹਾਂ ਕੁ ਭਰ ਪਾਣੀ ਉਸ ਦੇ ਮੂੰਹ ਰਾਹ ਨਿਕਲਿਆ ਪਰ ਉਸ ਦਾ ਪੇਟ ਅਜੇ ਤਕ ਉਸੇ ਤਰ੍ਹਾਂ ਫੁਲਿਆ ਹੋਇਆ ਸੀ। ਮੈਂ ਹੈਰਾਨ ਸਾਂ। ਪਰ ਉਸ ਨੂੰ ਅਖਾਂ ਪੂੰਝਦਿਆਂ ਵੇਖ ਮੈਂ ਖੁਸ਼ ਹੋ ਗਿਆ ਅਤੇ ਆਪਣੀ ਏਸ ਬਹਾਦਰੀ ਦਾ ਮਾਣ ਮੈਨੂੰ ਹੋ ਰਿਹਾ ਸੀ, ਉਹ ਬੋਲੀ “ਮੈਨੂੰ ਕਿਸੇ ਸੁੱਕੀ ਥਾਂ ਤੇ ਲੈ ਚਲੋ" ਉਹ ਅਤੀ ਦੁਖੀ ਜਾਪਦੀ ਸੀ। ਉਸ ਦੀ ਆਵਾਜ਼ ਵਿਚ ਪੀੜਾਂ, ਚਸਕਾਂ ਤੇ ਚੀਸਾਂ ਸਨ। "ਕਾਸ਼! ਮੈਂ ਕੋਈ ਸੁੱਕੀ ਥਾਂ ਲੱਭ ਸਕਦਾ" ਮੈਂ ਚਾਰ ਚੁਫੇਰ ਵੇਖਦੇ ਹਏ ਉੱਤਰ ਦਿਤਾ।

ਅਸੀਂ ਦੋਵੇਂ ਉਸ ਰੋਹੜੂ ਪਾਣੀ ਦੀ ਧੱਕ ਨਾਲ ਬਿਰਛ ਦੀਆਂ ਜੜ੍ਹਾਂ ਤੋਂ ਕਾਫੀ ਦੂਰ ਜਾ ਚੁਕੇ ਸਾਂ ਅਤੇ ਉਸ ਪੱਗ ਨਾਲ ਤਣੇ ਹੋਏ ਸਾਂ। ਮੈਂ ਵਾਪਸ ਬਿਰਛ ਦੀਆਂ ਜੜ੍ਹਾਂ ਵਲ ਵੱਧਣਾ ਚਾਹੁੰਦਾ ਸਾਂ ਤਾਂ ਜੋ ਮੈਂ ਉਸਦੇ ਕੰਬਦੇ ਸਰੀਰ ਨੂੰ ਪਾਣੀਉਂ ਬਾਹਰ ਰੱਖ ਸਕਾਂ। ਇਸਦੇ ਨਾਲ ਏਹ ਵੀ ਸੀ ਕਿ ਮੈਂ ਕਿਨਾਂ ਕੁ ਚਿਰ ਉਸ ਨੂੰ ਪਾਣੀ ਵਿਚ ਚੁਕੀ ਰਹਿ ਸਕਦਾ ਸਾਂ। ਮੈਂ ਪਿਆਰ ਨਾਲ ਕਿਹਾ "ਜੇ ਤੁਸੀਂ ਮੇਰੀ ਥੋੜੀ ਜਹੀ ਮਦਦ ਕਰੋ ਤਾਂ ਅਸੀਂ ਵਾਪਸ ਏਸ

- ੧੦੫ -