ਪੰਨਾ:ਦਿਲ ਹੀ ਤਾਂ ਸੀ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਏਸ ਵੱਡੇ ਬਿਰਛ ਦੇ ਉਤੇ ਇਕ ਚੌੜੀ ਜੇਹੀ ਥਾਂ ਤੇ ਪੁਚਾ ਲਿਆ ਸੀ ਜਿਥੋਂ ਇਸ ਤਣੇ ਵਿਚੋਂ ਤਿੰਨ ਚਾਰ ਟਾਹਣ ਫੁਟਦੇ ਸਨ।
"ਕੀ ਮੈਂ ਤੁਹਾਡਾ ਨਾਂ ਪੁਛ ਸਕਦਾ ਹਾਂ?” ਮੈਂ ਪੁਛਿਆ।
"ਮੇਰਾ ਨਾਂ ਦਿਆਲ ਹੈ ਜੀ"
“ਤੁਸੀਂ ਕਿਸ ਪਿੰਡ ਵਿਚ ਰਹਿੰਦੇ ਸੌ?
"ਬੂੜੇ ਵਾਲ"
ਮੈਂ ਫੇਰ ਉਸ ਦੇ ਮੂੰਹ ਤੇ ਪੀੜ ਦੇ ਚਿੰਨ ਵੇਖ ਰਿਹਾ ਸਾਂ। ਉਸ ਦਾ ਰੰਗ ਪੀਲਾ ਪੈਂਦਾ ਜਾ ਰਿਹਾ ਸੀ। ਮੈਂ ਸੋਚਿਆ ਇਹ ਸਾਰਾ ਕੁਝ ਸਰਦੀ ਦਾ ਕਾਰਨ ਹੈ। ਮੈਂ ਆਪਣੀ ਪੱਗ ਨਚੋੜੀ ਅਤੇ ਉਸ ਨੂੰ ਸਾਰਾ ਬਦਨ ਪੂੰਝ ਦੇਣ ਲਈ ਕਿਹਾ। ਪਰ ਉਸ ਸਿਰ ਹਿਲਾ ਕੇ ਨਾਂਹ ਕਰ ਦਿਤੀ।
"ਪਰ ਤੁਸੀਂ ਦਸੋ ਤੁਹਾਨੂੰ ਕੀ ਤਕਲੀਫ ਹੈ?"
“ਮੈਂ ਮਾਂ ਬਣਨ ਵਾਲੀ ਹਾਂ।"

ਇਹ ਸੁਣਦੇ ਸਾਰ ਮੈਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ, ਮੈਨੂੰ ਸੁਝਦਾ ਕੁਝ ਨਹੀਂ ਸੀ।

'ਹੁਣ ਮੈਂ ਕੀ ਕਰਾਂਗਾ। ਕਿਡੀ ਸ਼ਰਮ ਵਾਲੀ ਗੱਲ ਹੈ ਇਕ ਨੌਜਵਾਨ ਲੱੜਕੀ ਨੂੰ ਬੱਚਾ ਹੋਵੇਗਾ ਅਤੇ ਮੈਂ ਕੋਲ ਬੈਠਾ ਹਾਂ। ਪਰ ਜੇ ਮੈਂ ਵੀ ਨਾ ਹੋਇਆ ਤੇ ਏਸ ਵਿਚਾਰੀ ਦਾ ਕੀ ਹੋਵੇਗਾ। ਇਸ ਦਾ ਵੀ ਹੋਰ ਕੌਣ ਹੈ। ਇਹ ਆਪਣੇ ਘਰ ਵੀ ਤਾਂ ਨਹੀਂ ਇਸ ਲਈ ਕੋਈ ਦਾਈ ਨਹੀਂ, ਇਸ ਦੀ ਮਾਂ ਇਸ ਕੋਲ ਨਹੀਂ ਜੋ ਇਸ ਨੂੰ ਸਾਂਭ ਸਕੇ। ਹੁਣ ਤੇ ਇਸ ਦਾ ਮੈਂ ਹੀ ਸੱਭ ਕੁਝ ਹਾਂ। ਪਰ ਮੈਂ ਇਹ ਸੱਭ ਕੁਝ ਵੀ ਤੇ ਨਹੀਂ ਜਾਣਦਾ।'

ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ “ਹਾਏ ਮਾਂ..

- ੧੦੭ -