ਪੰਨਾ:ਦਿਲ ਹੀ ਤਾਂ ਸੀ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਹਿਲੀ ਕਹਾਣੀ ਦੇ ਮੁੱਢ ਵਿਚ ਇਕ ਪਾਤਰ ਦੇ ਮੂੰਹੋਂ "ਇਕ ਸੀ ਰਾਜਾ ਤੇ ਇੱਕ ਵੀ ਰਾਣੀ ... ..." ਸੁਣਵਾਈ ਹੈ। ਮੇਰਾ ਭਾਵ ਹੈ ਕਿ ਕਹਾਣੀ ਨੂੰ ਅਸੀਂ ਜਦੋਂ ਸਾਹਿੱਤਕ ਪਹਿਰਾਵੇ ਵਿਚ ਪੇਸ਼ ਕਰਦੇ ਹਾਂ ਤਾਂ ਉਹ ਨਿਰੀ 'ਬਾਤ' ਨਾ ਰਹਿ ਕੇ ਇਕ 'ਕਲਾ ਕ੍ਰਿਤ' ਦੀ ਸ਼ਕਲ ਅਖ਼ਤਿਆਰ ਕਰ ਜਾਂਦੀ ਹੈ। ਤੇ ਏਸ ਸੱਚੇ ਵਿਚ ਢਾਲਣ ਲਈ ਕਹਾਣੀਕਾਰ ਨੂੰ ਕੁਝ ਵਿਸ਼ੇਸ਼ ਨਿਯਮਾਂ ਜਾਂ ਪਾਬੰਦੀਆਂ ਨੂੰ ਸਾਹਵੇਂ ਰੱਖਣਾ ਪੈਂਦਾ ਹੈ। ਜਿਵੇਂ ਗੋਂਦ ਪੀਡੀ, ਤੇ ਬੋਲੀ ਚੁਲਬੁਲੀ ਹੋਵੇ। ਬਿਆਨਣ ਢੰਗ ਵਿਚ ਵਹਾਉ ਵੀ ਹੋਵੇ, ਕੋਈ ਨ ਕੋਈ ਰੱਸ ਵੀ, ਤੇ ਨਾਲੋ ਨਾਲ ਸੰਜਮ ਵੀ। ਕਹਾਣੀ ਦੀ ਚਾਲ ਲਟਕਾਂ ਭਰੀ ਵੀ ਹੋਵੇ ਤੇ ਸੁਹਜ ਪਸਾਰਦੀ ਵੀ। ਪਾਤਰਾਂ ਦੀ ਬੋਲ ਚਾਲ ਵਿਚ ਆਵੇਸ਼ ਵੀ ਹੋਵੇ, ਸੁਝਾਉ ਵੀ, ਤੇ ਕਿਸੇ ਨ ਕਿਸੇ ਰਹੱਸ ਦਾ ਉਦਘਾਟਨ ਵੀ।

ਢਿਲੋਂ ਦੀਆਂ ਏਸ ਕਿਤਾਬ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਏਸ ਕਲਾ-ਕਸੌਟੀ ਉਤੇ ਪੂਰੀਆਂ ਉਤਰਦੀਆਂ ਨੇ, ਐਸਾ ਤਾਂ ਮੇਰਾ ਖ਼ਿਆਲ ਨਹੀਂ, ਪਰ ਇਕ ਗਲ ਮੈਂ

-੧੧-