ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬਣ ਮੁਟਿਆਰੇ

ਤੇਰੇ ਲੰਮੇ ਲੰਮੇ ਵਾਲ ਪੰਜਾਬਣ ਮੁਟਿਆਰੇ
ਤੂੰ ਤੁਰੇਂ ਮਜ਼ਾਜਾਂ ਨਾਲ, ਪੰਜਾਬਣ ਮੁਟਿਆਰੇ

ਤੇਰੇ ਨੈਣਾਂ ਦੇ ਵਿੱਚ ਸੁਪਨੇ ਮਾਨ ਬਹਾਰਾਂ ਦੇ
ਤੇਰੇ ਬੁੱਲ੍ਹਾਂ ਉੱਤੇ ਖੇਡਣ ਹਾਸੇ ਪਿਆਰਾਂ ਦੇ
ਤੇਰੀ ਹਰ ਇੱਕ ਅਦਾ ਕਮਾਲ! ਪੰਜਾਬਣ ਮੁਟਿਆਰੇ!
ਤੂੰ ਤੁਰੇਂ ਮਜ਼ਾਜਾਂ ਨਾਲ.............

ਤੇਰੇ ਹਾਸੇ ਚੋਂ ਖ਼ੁਸ਼ਬੋਆਂ ਕਿਰ ਕਿਰ ਪੈਣ ਕੁੜੇ
ਸਾਨੂੰ ਮਸਤ ਬਣਾ ਗਏ, ਮਸਤ ਸ਼ਰਾਬੀ ਨੈਣ ਕੁੜੇ
ਤੇਰੀ ਜ਼ੁਲਫ਼, ਹੁਸਨ ਦਾ ਜਾਲ ਪੰਜਾਬਣ ਮੁਟਿਆਰੇ
ਤੂੰ ਤੁਰੇਂ ਮਜ਼ਾਜਾਂ ਨਾਲ..........

ਤੇਰੇ ਨੈਣਾਂ ਵਿੱਚ ਹੈ ਜਾਦੂ ਭਰਿਐ ਕੁਦਰਤ ਨੇ
ਤੈਨੂੰ ਇਸ਼ਕ ਲਈ ਹੈ ਪੈਦਾ ਕਰਿਐ ਕੁਦਰਤ ਨੇ
ਤੂੰ ਨਖ਼ਰੇ, ਰਤਾ ਸੰਭਾਲ ਪੰਜਾਬਣ ਮੁਟਿਆਰੇ!
ਤੂੰ ਤੁਰੇਂ ਮਜ਼ਾਜਾਂ ਨਾਲ...........

ਤੇਰੇ ਸਾਹਵੇਂ ਚੰਨ ਦਾ ਚਾਨਣ ਭੀ ਸ਼ਰਮਾਂਦਾ ਹੈ
ਅਸੀਂ ਦਿਲ ਆਪਣਾ ਨਜ਼ਰਾਨੇ ਵਜੋਂ ਲਿਆਂਦਾ ਹੈ
ਨਾ ਮੂੰਹ ਤੇ ਰੱਖ ਰੁਮਾਲ ਪੰਜਾਬਣ ਮੁਟਿਆਰੇ
ਤੂੰ ਤੁਰੇਂ ਮਜ਼ਾਜਾਂ ਨਾਲ................

110/ਦੀਪਕ ਜੈਤੋਈ