ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੱਕ ਉਸ ਮਾਂ ਬਾਪ ਦੇ ਵੱਲੇ ਜੇ ਮੁਨੱਖਤਾ ਪਿਆਰੀ
ਜਿਨ੍ਹਾਂ ਦੇ ਘਰ ਦਾਜ ਬਿਨਾਂ ਧੀ ਬੈਠੀ ਰਹੇ ਕੁਆਰੀ
ਸ਼ਰਮ-ਹਯਾ ਦੀਆਂ ਇੱਜ਼ਤਦਾਰੋ! ਆਮ-ਬੋਲੀਆਂ ਲਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ
ਕਿਉਂ ਜ਼ਿੰਦਗੀਆਂ ਤੜਪਾਈਆਂ ਨੇ

ਆਪਣੇਂ ਹੱਥੀ ਸਾੜ ਜਵਾਨੀ ਨਹੀਂਉਂ ਕੱਖ ਥਿਆਉਣਾਂ
ਮਰਦੇ ਮਰਦੇ ਮਰ ਜਾਉਗੇ ਹੱਥ ਨਹੀਂ ਕੁਝ ਆਉਣਾਂ
ਦੀਪਕ-ਭਾਵੇਂ ਬੁਰੀਆਂ ਲੱਗਣ: ਸੱਚੀਆਂ ਅਸੀਂ ਸੁਣਾਈਆਂ ਨੇ
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ
ਕਿਉਂ ਜ਼ਿੰਦਗੀਆਂ ਤੜਪਾਈਆਂ ਨੇ

ਬੰਦ ਕਰੋ! ਬੰਦ ਕਰੋ-ਬੰਦ ਕਰੋ!
ਬੰਦ ਕਰੋ ਇਹ ਪੁੱਠੀਆਂ ਰਸਮਾਂ
ਕਿਉਂ ਜਾਨਾਂ ਤੜਪਾਈਆਂ ਨੇ!
ਕਿਉਂ ਤੰਦੀਆਂ ਗਲ ਵਿੱਚ ਪਾਈਆਂ ਨੇ

112/ਦੀਪਕ ਜੈਤੋਈ