ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੀ ਅੜੀਏ
ਹੁਸਨ ਤਿਰੇ ਨੇ ਜਾਦੂ ਕੀਤਾ, ਮੇਰਾ ਨਹੀਂ ਕਸੂਰ ਨੀ ਅੜੀਏ!
ਦਿਲ ਹੋਇਐ ਮਜਬੂਰ ਨੀ ਅੜੀਏ!
ਬਿਜਲੀ ਹਨ ਇਹ ਸ਼ੋਖ਼ ਅਦਾਵਾਂ
ਮੈਂ ਕੀ ਦਸ ਇਲਾਜ ਬਣਾਵਾਂ
ਅੱਖਾਂ ਦੇ ਵਿੱਚ ਆ ਜਾਂਦਾ ਹੈ-
-ਤੱਕਣ ਸਾਰ ਸਰੂਰ ਨੀ ਅੜੀਏ!
ਦਿਲ ਹੋਇਐ.........
ਰੂਪ ਜਦੋਂ ਭਰਦੈ ਅੰਗੜਾਈ
ਹੋ ਜਾਂਦਾ ਹੈ ਇਸ਼ਕ ਸ਼ੁਦਾਈ
ਜੋ ਮਰਜ਼ੀ, ਸੋ ਤੁਹਮਤ ਲਾ ਦੇ-
ਮੈਨੂੰ ਸਭ ਮੰਨਜ਼ੂਰ ਨੀ ਅੜੀਏ
ਦਿਲ ਹੋਇਐ ਮਜ਼ਬੂਰ
ਨੀ...........
ਨਜ਼ਰਾਂ ਦਾ ਇਕ ਜਾਮ ਪਿਲਾਦੇ
ਮੇਰਾ ਲੂੰ ਲੂੰ ਮਸਤ ਬਣਾ ਦੇ
ਰਬ ਦੇ ਬੂਹੇ ਨੂੰ ਠੁਕਰਾ ਕੇ-
ਆਇਆ ਤਿਰੇ ਹਜ਼ੂਰ ਨੀ ਅੜੀਏ
ਦਿਲ ਹੋਇਐ ਮਜ਼ਬੂਰ.......
ਇਕ ਤੇਰੀ ਮਦਹੋਸ਼ ਜਵਾਨੀ
ਤੂੰ ਮੇਰੇ ਗੀਤਾਂ ਦੀ ਰਾਣੀ
ਇਸ ਦੀਪਕ ਨੂੰ ਪਿਆਰ ਤਿਰੇ ਨੇ-
-ਕਰ ਦਿੱਤੈ ਮਜ਼ਬੂਰ ਨੀ ਅੜੀਏ।
ਦਿਲ ਹੋਇਐ ਮਜ਼ਬੂਰ ......
ਨੋਟ-ਇਸ ਗੀਤ ਦੀ ਰਦੀਫ਼-ਨੀ ਅੜੀਏ ਦੀ ਬਜਾਏ ਸੁਹਣੀਏਂ ਵੀ ਰੱਖ ਸਕਦੇ ਹੋ।
-ਜੈਤੋਈ
115/ਦੀਪਕ ਜੈਤੋਈ