ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਕ ਲੈ ਨਨਾਣੇਂ ਬਾਹਵਾਂ ਮੇਰੀਆਂ ਨੇ ਨੰਗੀਆਂ
ਵੰਗਾਂ ਤੋਂ ਬਗ਼ੈਰ ਨਹੀਉਂ ਜਾਪਦੀਆਂ ਚੰਗੀਆਂ
ਚਿੱਤ ਦੀ ਉਮੰਗ ਵੀ ਛਣਾਟੇ ਨਾਲ ਨੱਚਦੀ ਹੈ,
-ਅੱਖੀਆਂ 'ਚ ਬੱਝਦੈ ਤਰਾਰਾ!
ਨੀ ਸੱਦ ਲਿਆ ਨਨਾਣੇਂ.....

ਬੀਬੀਆਂ ਨਨਾਣਾਂ ਐਨੀ ਦੇਰ ਨਹੀਂ ਲਾਉਂਦੀਆਂ
ਬੇਬੇ ਹੋਰੀਂ ਖੇਤੋਂ ਕਿਤੇ ਹੋਂਣ ਭੀ ਨਾ ਆਉਂਦੀਆਂ
ਦੱਸਕੇ ਭਰਾ ਨੂੰ ਕਿਤੇ ਗੁੱਤ ਨਾ ਪਟਾਦੀਂ ਮੇਰੀ,
-ਉਹਦਾ ਤਾਂ ਸੁਭਾਅ ਹੈ ਸ਼ੱਕੀ ਭਾਰਾ
ਨੀ ਸੱਦ ਲਿਆ ਨਨਾਣੇਂ ਰਾਣੀਏਂ!
ਆਇਆ ਪਿੰਡ 'ਚ ਸੁਣੀਂਦੈ ਵਣਜਾਰਾ!

114/ਦੀਪਕ ਜੈਤੋਈ