ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਲਾ ਪਿੱਤਲ ਦਾ

ਦੇ ਗਿਆ ਨਿਸ਼ਾਨੀ ਮਾਹੀ ਛੱਲਾ ਪਿੱਤਲ ਦਾ,
ਮੈਂ ਸੀ ਭੋਲੀ ਭਾਲ਼ੀ ਅੜੀਉ!
ਨੀ ਮੇਰੀ ਉਂਗਲੀ ਹੋ ਗਈ ਕਾਲੀ ਅੜੀਉ

ਉਹ ਝੂਠਾ! ਉਹਦਾ ਪਿਆਰ ਵੀ ਝੂਠਾ
ਕਰਕੇ ਗਿਆ ਇਕਰਾਰ ਵੀ ਝੂਠਾ
ਮੈਂ ਕਮਲੀ ਇਹਨੂੰ ਝੱਲ ਪੁਣੇਂ ਵਿੱਚ
ਹੁਣ ਤਕ ਫ਼ਿਰਾਂ ਸੰਭਾਲੀ ਅੜੀਉ!
ਮੇਰੀ ਉਂਗਲੀ ਹੋ ਗਈ ਕਾਲੀ.......

ਇਹ ਛੱਲਾ! ਮੇਰੇ ਭੀੜਾ ਆਵੇ
ਨਿੱਤ ਮਾਹੀ ਦੀ ਯਾਦ ਦੁਆਵੇ
ਜੇ ਭੁੱਲ ਕੇ ਮੈਂ ਪਿਆਰ ਨਾ ਕਰਦੀ-
ਰਹਿੰਦੀ ਜਾਨ ਸੁਖਾਲ਼ੀ ਅੜੀਉ!
ਨੀ ਮੇਰੀ ਉਂਗਲੀ ਹੋ ਗਈ........

ਇਸ ਛੱਲੇ ਵਿੱਚ ਛਿਲਤਰ ਰੜਕੇ
ਮੈਂ ਰੋਵਾਂ ਨਿੱਤ ਅੰਦਰ ਵੜ ਕੇ
ਇਸ ਦੁਨੀਆਂ ਦੀ ਹਰ ਸ਼ੈਅ ਮੈਨੂੰ
-ਦੇਵੇ ਜ਼ਹਿਰ ਖਾਲੀ ਅੜੀਉ!
ਨੀ ਮੇਰੀ ਉਂਗਲੀ ਹੋ ਗਈ......

ਦੇ ਗਿਆ ਨਿਸ਼ਾਨੀ ਮਾਹੀ ਛੱਲਾ ਪਿੱਤਲ ਦਾ
ਮੈਂ ਸਾਂ ਭੋਲ਼ੀ-ਭਾਲ਼ੀ ਅੜੀਉ!
ਨੀ ਮੇਰੀ ਉੱਗਲੀ ਹੋ ਗਈ ਕਾਲੀ ਅੜੀਉ

117/ਦੀਪਕ ਜੈਤੋਈ