ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਿਜ਼ਾਜਾਂ ਵਾਲੀਏ
ਕਾਹਤੋਂ ਛੱਡ ਗਈ ਤ੍ਰਿੰਞਣ ਵਿੱਚ ਆਉਣਾ, ਨੀ ਵੱਡਿਆਂ ਮਿਜ਼ਾਜਾਂ ਵਾਲੀਏ
ਤੈਨੂੰ ਵਾਰੀ ਵਾਰੀ ਕਿਸੇ ਨਈਂ ਬੁਲਾਉਣਾ ਨੀ ਵੱਡਿਆਂ ਮਿਜ਼ਾਜਾਂ ਵਾਲੀਏ
ਜਾਪਦਾ ਹੈ ਰੂਪ ਦਾ ਗੁਮਾਨ ਤੈਨੂੰ ਗੋਰੀਏ
ਆਵੇ ਨਾ ਪਸੰਦ ਇਹ ਜਹਾਨ ਤੈਨੂੰ ਗੋਰੀਏ
ਐਨਾ ਚਾਹੀਦਾ ਨਈਂ ਨਖ਼ਰਾ ਵਧਾਉਣਾ-
-ਨੀ ਵੱਡਿਆਂ ਮਿਜ਼ਾਜਾਂ ਵਾਲੀਏ
ਰੁੱਝੀ ਏਂ ਤੂੰ ਕਿਹੜਿਆਂ ਰੁਝੇਵਿਆਂ ’ਚ ਬੱਲੀਏ
ਕੀਹਦੇ ਨਾਲ ਹੋ ਗਿਆ ਲੈ ਪਿਆਰ ਤੈਨੂੰ ਝੱਲੀਏ
ਸਾਥੋਂ ਕਿਹੜੀ ਗੱਲੋਂ ਭੇਦ ਹੈ ਛੁਪਾਉਣਾ-
-ਨੀ ਵੱਡਿਆ ਮਿਜ਼ਾਜਾਂ ਵਾਲੀਏ
ਨੀਵੀਂ ਕਾਹਤੋਂ ਪਾਈ ਹੈ ਤੂੰ ਅੱਜ ਲੋਹੜੇ ਪਾਉਣੀਏਂ
ਹੱਸ ਕੇ ਵਖਾਦੇ ਕੇਰਾਂ, ਫੁੱਲਾਂ ਨੂੰ ਹਸਾਉਣੀਏਂ
ਨੀ ਸਹੇਲੀਆਂ ਤੋਂ ਕਾਹਦਾ ਸ਼ਰਮਾਉਣਾ-
-ਨੀ ਵੱਡਿਆਂ ਮਿਜ਼ਾਜਾਂ ਵਾਲੀਏ
ਕਾਹਤੋਂ ਛੱਡ ਗਈ ਤ੍ਰਿੰਞਣ ਵਿੱਚ ਆਉਣਾ-
ਨੀ ਵੱਡਿਆਂ ਮਿਜ਼ਾਜਾਂ ਵਾਲੀਏ!
116/ਦੀਪਕ ਜੈਤੋਈ