ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਦੀ ਵਾਲੇ ਹੱਥਾਂ ਨਾਲ ਗੋਹਾ ਪੈਂਦਾ ਪੱਥਣੈਂ
ਖੌਰੇ ਇਹ ਕਲੇਸ਼ ਕਿੱਦੇਂ ਸਾਡੇ ਗਲੋਂ ਲੱਥਣੈਂ
ਪੀਲਾ ਪੀਲਾ ਹੋਇਆ, ਚੂੜਾ-ਰੱਤਾ ਨੀ ਜਠਾਣੀਏਂ
ਜੇਠ ਮੇਰਾ ਪੁੱਜ ਕੇ ਕੁਪੱਤਾ............

ਤੂੰ ਵੀ ਕਿਤੇ ਭੈਣਾਂ ਵਾਂਗ ਰੱਖਦੀ ਜੇ ਪਿਆਰ ਨੀ
ਔਖੀ-ਸੌਖੀ ਤਾਂ ਭੀ ਲੈਂਦੀ ਜ਼ਿੰਦਗੀ ਗੁਜ਼ਾਰ ਨੀ
ਤੇਰਾ ਵੀ ਸੁਭਾਅ ਹੈ ਬਹੁਤਾ ਤੱਤਾ ਨੀ ਜਠਾਣੀਏਂ
ਜੇਠ ਮੇਰਾ ਪੁੱਜ ਕੇ ਕੁਪੱਤਾ.............
ਮੈਂ ਨਹੀਂ ਲੈ ਕੇ ਜਾਣਾ ਉਹਦਾ ਭੱਤਾ ਨੀ ਜਠਾਣੀਏ

1. ਸੋਨੇ ਦਾ ਇੱਕ ਜ਼ੇਵਰ, ਜਿਸ ਦੇ ਇੱਕ ਪੱਤਾ ਮੁਰਕੀ ਵਿੱਚ ਪਰੋਇਆ ਹੁੰਦਾ ਸੀ, ਅਤੇ ਸੁਆਣੀਆਂ ਕੰਨ ਦੇ ਵਿਚਾਲੇ ਜਿਹੜੀ ਛੋਟੀ ਜਿਹੀ ਪੇਪੜੀ ਹੁੰਦੀ ਹੈ, ਉਸ `ਚ ਪੈਂਦਾ ਸੀ ਪੰਜਾਬਣਾਂ ਦੀ ਇਹ ਧਾਰਨਾ ਸੀ, ਕਿ ਜਿਸ ਦੀ ਕੋਕਰੂ ਪਾਉਣ ਵਾਲੀ ਛੋਟੀ ਪੇਪੜੀ ਬਿੰਨ੍ਹ ਕੇ ਕੋਕਰੂ ਪਾਏ ਹੋਣ, ਮਰਨ ਪਿੱਛੋਂ ਓਥੋਂ ਉਸਨੂੰ ਸਵਰਗਾਂ ਦੀ ਹਵਾ ਆਉਂਦੀ ਹੈ। ਮੈਂ ਕੋਕਰੂ ਘੜੇ ਹਨ।

119/ਦੀਪਕ ਜੈਤੋਈ