ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਵੱਲ ਹੈ ਕੁੱਲ ਜ਼ਮਾਨਾ
ਤੂੰ ਕਿੱਥੇ ਭੁੱਲਿਐਂ ਭਲਵਾਨਾ
ਮੈਂ ਮੀਰੀ, ਤੂੰ ਫਾਡੀ ਰਹਿਣੈਂ-
ਜੀਅ ਸਦਕੇ ਮੁੜ "ਇੱਚ"
ਤਿਰੇ ਨਾਲ ਝਗੜੂੰਗੀ............

ਜਿੱਤ ਜਾਣਾ ਹੈ ਮਿਰੇ ਵਕੀਲਾਂ
ਤੂੰ ਫਿਰ ਕਰਦਾ ਫਿਰੀਂ ਅਪੀਲਾਂ
ਦੀਪਕ! ਤੈਨੂੰ ਗੱਲ ਨਈਂ ਆਉਣੀ
ਕਰੀਂ ਪਿਆ ਬਿੱਚ-ਖਿੱਚ!
ਤੇਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ
ਤੇਰੇ ਨਾਲ ਝਗੜੂੰਗੀ............

129/ਦੀਪਕ ਜੈਤੋਈ