ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁੱਤੀ ਕਾਹਦੀ? ਜੂੜ ਮੈਂ ਨਜ਼ਾਕਤਾਂ ਨੂੰ ਪਾ ਲਿਆ
ਮੱਚੜੀ ਨੂੰ ਮਾਸਾ ਕਿਤੋਂ ਮੋਕਲੀ ਕਰਾ ਲਿਆ
ਭੁੱਲ ਗਈ ਤੋਰ ਮੈਨੂੰ, ਤੋਰ ਨੂੰ ਮੜਕ ਭੁੱਲੀ-
-ਚਿੱਤ ਨਾ ਅਦਾਵਾਂ ਨੂੰ ਪਰੇਰੇ-
ਵੇ ਪੁੱਟ ਨਾ ਪੁਲਾਂਘਾ.........

ਨੰਗੇ ਪੈਰੀਂ ਚੰਗੀ, ਚੁੱਕ ਆਪਣੀ ਸੁਗਾਤ ਵੇ!
ਏਸੇ ਪਿੰਡ ਰਹਿ ਪੈ, ਉੱਤੋਂ ਪੈਂਦੀ ਆਉਂਦੀ ਰਾਤ ਵੇ
ਉਠ ਕੇ ਸਵੇਰੇ, ਆਪਾਂ ਚੱਲਾਂਗੇ ਆਰਾਮ ਨਾਲ-
-ਯੱਕੇ ਜਾਂਦੇ ਜੈਤੋ ਨੂੰ ਬਥੇਰੇ
ਵੇ ਪੁੱਟ ਨਾ ਪੁਲਾਂਘਾ ਲੰਮੀਆਂ
-ਮੈਥੋਂ ਨਾਲ ਨਹੀਂ ਤੁਰੀਦਾ ਤੇਰੇ,
ਵੇ ਪੁੱਟ ਨਾ ਪੁਲਾਂਘਾ ਲੰਮੀਆਂ

133/ਦੀਪਕ ਜੈਤੋਈ