ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਲਾਂਘਾ ਲੰਮੀਆਂ

ਜੁੱਤੀ ਲੱਗਦੀ ਵੈਰੀਆ ਮੇਰੇ-ਵੇ ਪੁੱਟ ਨਾ ਪਲਾਂਘਾ ਲੰਮੀਆਂ
ਮੈਥੋਂ ਨਾਲ ਨਹੀਂ ਤੁਰੀਦਾ ਤੇਰੇ! ਵੇ ਪੁੱਟ ਨਾ ਪਲਾਂਘਾ ਲੰਮੀਆਂ

ਘੁੱਟਦੀ ਹੈ ਪੱਬ, ਛਾਲੇ ਅੱਡੀਆਂ ਤੇ ਹੋ ਗਏ
ਪੀੜਾਂ ਦੇ ਨਿਸ਼ਾਨ ਮੇਰੇ ਹੱਡੀਆਂ ਤੇ ਪੈ ਗਏ
ਕੂਲ਼ੇ ਕੂਲ਼ੇ ਪੈਰ ਮੇਰੇ, ਖਾਂ ਗਈ ਖਰੀਦ ਤੇਰੀ,
-ਚੱਸ ਚੱਸ ਹੁੰਦੀ ਹੈ ਚੁਫੇਰੇ-
ਵੇ ਪੁੱਟ ਨਾ ਪਲਾਂਘਾ..........

ਉੱਤੋਂ ਉੱਤੋਂ ਰਖਦੈਂ, ਮਹੱਬਤਾਂ ਤੂੰ ਗੂੜੀਆਂ
ਸੈਂਡਲਾਂ ਨੂੰ ਆਖਿਆ ਤਾਂ ਪਾ ਲੀਆਂ ਤਿਊੜੀਆਂ
ਇਹਦੇ ਨਾਲੋਂ ਚੱਪਲਾਂ ਲਿਆਉਂਦਾ ਨਾਈਲੂਨ ਦੀਆਂ
ਟੱਪ ਗਏ ਕੰਜੂਸੀ ਵਾਲੇ ਛੇਰੇ-
ਵੇ ਪੁੱਟ ਨਾ ਪਲਾਂਘਾ ..........

ਜਿਹੜੀਆਂ ਦੇ ਹੱਥ-ਮੱਥੇ ਹੁੰਦੀਆਂ ਨੇ ਚਾਬੀਆਂ
ਓਹੀ ਉੱਚੀ ਅੱਡੀ ਦੀਆਂ ਪਾਉਣ ਗੁਰਗਾਬੀਆਂ
ਸ਼ੌਕ ਵਾਲੇ ਬੰਦੇ ਸ਼ੌਕ ਪੂਰ ਦੇ ਜਨਾਨੀਆਂ ਦਾ
ਭੁੱਖਿਆਂ ਦੇ ਕਿੱਥੋਂ ਹੋਣੇ ਜੇਰੇ-
ਵੇ ਪੁੱਟ ਨਾ ਪਲਾਂਘਾ..........

132/ਦੀਪਕ ਜੈਤੋਈ