ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੁੰਗਾਂ ਬਾਜਰੇ ਦੇ ਸਿੱਟੇ

ਡੁੰਗਾਂ ਬਾਜਰੇ ਦੇ ਸਿੱਟੇ, ਚੋਵੇ ਅੱਖਾਂ ਵਿਚੋਂ ਰੇਤ!
ਦੋਵੇਂ ਸੱਸ ਤੇ ਨਨਾਣ ਮੇਰੇ ਪੈ ਗੀਆਂ ਨੇ ਖੱਤ

ਲਾਈ ਲੱਗ ਨੀ ਦਿਉਰ! ਉਹਨੂੰ ਉਂਜ ਨਾ ਸ਼ਊਰ
ਨੀ ਕੁਪੱਤਾ ਮੇਰਾ ਜੇਠ, ਪਾਈ ਰੱਖਦੈ ਫ਼ਤੂਰ
ਸੱਗੋਂ ਚੰਦਰੀ ਜਠਾਣੀ ਚੁੱਕੀ ਰੱਖਦੀ ਏ ਅੱਤ!
ਡੁੰਗਾਂ ਬਾਜਰੇ ਦੇ ਸਿੱਟੇ
ਚੋਵੇ ਅੱਖੀਆਂ ਚੋਂ ਰੱਤ

ਜਿੰਨੇ ਛਾਲਣੀ 'ਚ ਛੇਕ, ਨੀ ਕਲੇਜੇ ਓਨੇ ਸੱਲ!
ਕੀਹਦੇ ਕੋਲ ਬਹਿ ਕੇ ਦੱਸਾਂ? ਪੁੱਛੇ ਕੌਣ ਮੇਰੀ ਗੱਲ
ਲੋਕੀ ਉੱਤੋਂ ਉਤੋਂ ਮਿੱਠੇ ਵਿੱਚੋਂ ਰਖਦੇ ਕੁੜੱਤ
ਡੁੰਗਾਂ ਬਾਜਰੇ ਦੇ ਸਿੱਟੇ!
ਚੋਵੇ ਅੱਖੀਆਂ ਚੋਂ ਰੱਤ

ਮਿਹਣੇਂ ਮਾਰਦੇ ਸ਼ਰੀਕ! ਵੈਰੀ ਹੋ ਗਿਆ ਏ ਜੱਗ
ਡੁੱਲ੍ਹੇ ਅੱਖੀਆਂ ਚੋਂ ਨੀਰ-ਮੁੱਚੇ ਕਾਲਜੇ 'ਚ ਅੱਗ
ਡਾਢਾ ਚੰਦਰਾ ਗੁਆਂਢ, ਰਾਜ਼ੀ ਵੇਖ ਕੇ ਕੁਪੱਤ
ਡੁੰਗਾਂ ਬਾਜਰੇ ਦੇ ਸਿੱਟੇ
ਚੋਵੇ ਅੱਖੀਆਂ ਚੋਂ ਰੱਤ

137/ਦੀਪਕ ਜੈਤੋਈ