ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇ ਜੱਟਾ

ਅੱਖੀਆਂ ਵਿਚ ਸਮਾਇਆ ਰਹਿਨੈਂ, ਮੇਰਾ ਨਹੀਂ ਕਸੂਰ ਵੇ ਜੱਟਾ।
ਮੈਂ ਭੀ ਹਾਂ ਮਜ਼ਬੂਰ ਵੇ ਜੱਟਾ।

ਬਿਨ ਪੀਤੇ ਮਖ਼ਮੂਰ ਜਵਾਨੀ!
ਤੇਰੀ ਹੈ ਮੇਰੇ ਦਿਲ ਜਾਨੀ!
ਮੇਰੇ ਦਿਲ ਵਿਚ ਪਿਆਰ ਜਗਾਇਆ,
-ਮੈਂ ਤੇਰੀ ਮਸ਼ਕੂਰ ਵੇ ਜੱਟਾ!
ਮੈਂ ਵੀ ਹਾਂ ਮਜ਼ਬੂਰ ਵੇ ਜੱਟਾ!

ਬੇਕਾਬੂ ਹਨ, ਸੋਖ਼ ਅਦਾਵਾਂ
ਕੀ-ਕਹਿ ਕੇ, ਇਹ ਦਿਲ ਸਮਝਾਵਾਂ
ਤੇਰੇ ਪਿਆਰ ਦਾ ਮੇਰੀ ਹਿੱਕ ਵਿੱਚ,
-ਤਪਦਾ ਪਿਐ ਤੰਦੂਰ ਵੇ ਜੱਟਾ
ਮੈਂ ਵੀ ਹਾਂ ਮਜ਼ਬੂਰ ਵੇ ਜੱਟਾ!

ਸੁੱਤਿਆਂ ਆਉਂਦੇ ਸੁਪਨੇ ਤੇਰੇ
ਤੂੰਹੀਉਂ ਦਿੱਸਦੈਂ ਚਾਰ ਚੁਫੇਰੇ
ਵੇਖੀਂ! ਮੇਰੇ ਪਿਆਰ ਦਾ ਸ਼ੀਸ਼ਾ
ਕਰੀਂ ਨਾ "ਚਕਨਾ-ਚੂਰ" ਵੇ ਜੱਟਾ!
ਮੈਂ ਵੀ ਹਾਂ ਮਜ਼ਬੂਰ ਵੇ ਜੱਟਾ!

ਅਪਣੇ ਦਿਲ ਦਾ ਫੁੱਲ ਬਣਾਵਾਂ
ਤੇਰੇ ਦਿਲ ਦੀ ਭੇਟ ਚੜ੍ਹਾਵਾਂ
ਮੇਰੇ ਪਿਆਰ ਦੀ ਸੱਚੀ ਪੂਜਾ
ਤੂੰ ਕਰ ਲੈ ਮਨਜ਼ੂਰ ਵੇ ਜੱਟਾ!
ਮੈਂ ਵੀ ਹਾਂ ਮਜ਼ਬੂਰ ਵੇ ਜੱਟਾ!
ਅੱਖੀਆਂ ਵਿਚ ਸਮਾਇਆ ਰਹਿਨੈਂ,
-ਮੇਰਾ ਨਹੀਂ ਕਸੂਰ ਵੇ ਜੱਟਾ!
ਮੈਂ ਵੀ ਹਾਂ ਮਜ਼ਬੂਰ ਵੇ ਜੱਟਾ

136/ਦੀਪਕ ਜੈਤੋਈ