ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਕਾਰਾ ਪੈ ਗਿਆ

ਕਿਹੜੀ ਮੋਰਨੀ ਝੂਲਦੀ ਆਵੇ,
-ਨੀ ਪਿੰਡ 'ਚ ਕਕਾਰਾ ਪੈ ਗਿਆ
ਇਹਦੇ ਰੂਪ ਤੋਂ ਪਰੀ ਸ਼ਰਮਾਵੇ,
-ਨੀ ਪਿੰਡ 'ਚ ਕਕਾਰਾ ਪੈ ਗਿਆ

ਕਾਤਿਲ ਇਸ ਦੇ ਮਸਤ ਇਸ਼ਾਰੇ
ਜ਼ਖਮੀ ਕੀਤੇ ਆਸ਼ਿਕ ਸਾਰੇ
ਐਸੇ ਸਿੰਨ੍ਹ ਕੇ ਨਿਸ਼ਾਨੇ ਲਾਵੇ!
ਪਿੰਡ 'ਚ ਕਕਾਰਾ ਪੈ ਗਿਆ

ਸਭ ਦੀਆਂ ਨਜ਼ਰਾਂ ਪਾਗਲ ਹੋਈਆਂ
ਕਿਰਦੀਆਂ ਹਾਸੇ ਚੋਂ ਖ਼ੁਸਬੋਈਆਂ
ਘੁੰਡ ਚੁੱਕ ਕੇ ਜਦੋਂ ਵੀ ਮੁਸਕਾਵੇ
ਪਿੰਡ 'ਚ ਕਕਾਰਾ ਪੈ..........

ਨਸ਼ਿਆਂ ਦੇ ਵਿੱਚ ਗੁੱਟ ਅਦਾਵਾਂ
ਉਸਦੇ, ਮੈਂ ਬਲਿਹਾਰੇ ਜਾਵਾਂ
ਜਿਹੜਾ ਏਦਾਂ ਦੀ ਮੂਰਤ ਬਣਾਵੇ
ਪਿੰਡ ਚ ਕਕਾਰਾ ਪੈ..........

ਰੱਬ ਦੀ ਕੁਦਰਤ, ਨੱਚਦੀ ਫਿਰਦੀ
ਦੀਪਕ! ਦੁਨੀਆਂ ਮੱਚਦੀ ਫਿਰਦੀ
ਕੋਈ ਪੇਸ਼ ਨਾ ਕਿਸੇ ਦੀ ਜਾਵੇ
ਪਿੰਡ 'ਚ ਕਕਾਰਾ ਪੈ ਗਿਆ
ਕਿਹੜੀ ਮੋਰਨੀ ਝੂਲਦੀ ਆਵੇ!
ਪਿੰਡ 'ਚ ਕਕਾਰਾ.........

139/ਦੀਪਕ ਜੈਤੋਈ