ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਦਾਂ ਲੰਘਦੀ ਦਿਹਾੜੀ, ਜਿੱਦਾਂ ਬੀਤਦਾ ਏ ਯੁੱਗ
ਜਾਂਦੀ ਜ਼ਿੰਦਗੀ ਦੀ ਗੋਟ, ਇਹ ਚਰੋਕਣੀ ਹੀ ਪੁੱਗ
ਮਾਰੇ ਪੇਕਿਆਂ ਦੀ ਲੱਜ, ਰੋਕੇ ਸਹੁਰਿਆਂ ਦੀ ਪੱਤ
ਡੁੰਗਾਂ ਬਾਜਰੇ ਦੇ ਸਿੱਟੇ
ਚੋਵੇ ਅੱਖੀਆਂ ਚੋਂ ਰੱਤ

ਨੀ ਮੈਂ ਮੱਖਣਾਂ ਦੀ ਪਾਲੀ ਪੈ ਗੀ ਰਾਖਸ਼ਾਂ ਦੇ ਪੇਸ਼
ਮੈਂ ਇਹ ਜਾਣਦੀ ਹਾਂ, ਮੁੱਕੂ ਓਦੋਂ ਚੰਦਰਾ ਕਲੇਸ਼
ਜਿੱਦੋਂ ਮੌਤ ਨੇ ਬੁਲਾਈ ਸਾਡੀ ਰਾਮ-ਨਾਮ-ਸੱਤ
ਡੁੰਗਾਂ ਬਾਜਰੇ ਦੇ ਸਿੱਟੇ।
ਚੋਵੇ ਅੱਖੀਆਂ ਚੋਂ ਰੱਤ
ਦੋਵੇਂ ਸੱਸ ਤੇ ਨਨਾਣ।
ਮੇਰੇ ਪੈ ਗਈਆਂ ਨੇ ਖੱਤ

138/ਦੀਪਕ ਜੈਤੋਈ