ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਬੂਤਰਾ

ਬਾਤਾਂ ਚੰਨ ਮਾਹੀ ਦੀਆਂ ਪਾਵਾਂ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ ਲਾਵਾਂ ਵੇ ਕਬੂਤਰਾ!

ਮਾਹੀ ਵਾਂਗ ਤੇਰੀਆਂ ਭੀ ਲੰਮੀਆਂ ਉਲਾਰੀਆਂ
ਤੂੰ ਕੀ ਜਾਣੇਂ ਕਿੱਦਾਂ ਅਸਾਂ ਉਮਰਾਂ ਗੁਜ਼ਾਰੀਆਂ
ਕਿੱਦਾਂ ਅੱਗ ਮੱਚਦੀ ਬੁਝਾਵਾਂ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ ਲਾਵਾਂ.........

ਲੋਟਨਾ ਕਬੂਤਰਾ! ਤੂੰ ਹਾਣੀ ਮੇਰੇ ਪਿਆਰ ਦਾ
ਸੁਹਣਿਆਂ! ਸੁਨੇਹਾ ਕਿਤੋਂ ਲੈ ਆ ਸੁਹਣੇਂ ਯਾਰ ਦਾ
ਤੇਰੇ ਉੱਤੋਂ ਵਾਰੀ ਵਾਰੀ ਜਾਵਾ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ ਲਾਵਾਂ.........

ਮਾਹੀ ਦੇ ਵਿਛੋੜੇ ਨੇ ਹੈ ਕੀਤਾ ਮੈਨੂੰ ਝੱਲੀ ਵੇ
ਤੂੰ ਜੇ ਨਹੀਂ ਜਾਣਾ! ਫੇਰ ਮੇਰੀ ਜਿੰਦ ਚੱਲੀ ਵੇ
ਤੇਰੇ ਅੱਗੇ ਤਰਲੇ ਮੈਂ ਪਾਵਾਂ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ ...........

ਮਾਹੀ ਨੂੰ ਮਿਲਾ ਦੇ! ਫੇਰ ਸ਼ੌਕ ਤੂੰ ਹੰਢਾ ਲਵੀਂ
ਆਹਲਣਾ ਬਸ਼ੱਕ ਮੇਰੀ ਹਿੱਕ ਉੱਤੇ ਪਾ ਲਵੀਂ
ਤੈਨੂੰ ਕਿਸੇ ਗੱਲੋਂ ਨਾ ਹਟਾਵਾਂ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ............

ਬਾਤਾਂ ਚੰਨ ਮਾਹੀ ਦੀਆਂ ਪਾਵਾਂ ਵੇ ਕਬੂਤਰਾ!
ਕਾਲਜੇ ਦੇ ਨਾਲ ਤੈਨੂੰ ਲਾਵਾਂ ਵੇ ਕਬੂਤਰਾ!

155/ਦੀਪਕ ਜੈਤੋਈ