ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੁਨੀਆਂ ਬਹੁਰੰਗੀ

ਲੱਖ ਚਲਿੱਤਰ ਖੇਡਦੀ ਦੁਨੀਆ ਬਹੁਰੰਗੀ
ਪਰ, ਜੇ ਤੁਧ ਭਾਵੇ ਮਾਲਕਾ! ਸਾਈ ਰਲ ਚੰਗੀ

ਚਿੱਟੇ ਦਿਨ ਮੈਂ ਵੇਖਦਾਂ ਨਿੱਤ ਕਾਲੇ ਕਾਰੇ
ਇੱਜ਼ਤ ਵਿਕੇ ਗ਼ਰੀਬ ਦੀ ਅਜ ਉੜਦ-ਬਜ਼ਾਰੇ
ਥਾਂ ਥਾਂ ਫਿਰੇ ਮਨੁੱਖਤਾ ਅਜ ਨੰਗ-ਧੜੰਗੀ
ਪਰ ਜੋ ਤੁਧ ਭਾਵੇ ਮਾਲਕਾ..........

ਤੇਰਾ ਬੰਦਾ, ਵੇਖ ਲੈ ਬੰਦਿਆਂ ਨੂੰ ਖਾਂਦਾ
ਰੱਤ ਚੂਸਦਾ ਚੰਦਰਾ ਨਹੀਉਂ ਸ਼ਰਮਾਂਦਾ
ਬੇਦਰਦਾਂ ਨੇ ਜ਼ਿੰਦਗੀ ਸੂਲੀ ਤੇ ਟੰਗੀ
ਪਰ, ਜੋ ਤੁਧ ਭਾਵੇ ਮਲਕਾ..........

ਚੋਰ ਉਚੱਕੇ ਚੋਧਰੀ ਫਿਰਦੇ ਹੰਕਾਰੇ
ਦਾਰੂ ਪੀ ਪੀ ਚੰਦਰੇ ਮਾਰਨ ਲਲਕਾਰੇ
ਡਰ ਡਰ ਕੇ ਦਿਨ ਕੱਟਦੇ ਬੰਦੇ ਸਤ-ਰੰਗੀ
ਪਰ, ਜੋ ਤੁਧ ਭਾਵੇ ਮਾਲਕਾ..........

ਥਾਂ ਥਾਂ ਠੱਗਾਂ ਖੋਲ੍ਹੀਆਂ ਠੱਗੀ ਦੀਆਂ ਹੱਟਾਂ
ਪਾਪੀ ਮਾਰਨ, ਪਿਆਰ ਦੇ ਸੀਨੇ ਤੇ ਸੱਟਾਂ
ਜਾਲ ਵਿਛਾਉਂਦੇ ਭਰਮ ਦਾ ਕੁਝ ਭੇਖੀ-ਢੰਗੀ
ਪਰ, ਜੋ ਤੁਧ ਭਾਵੇ ਮਾਲਕਾ..........

ਮਾਇਆ ਧਾਰੀ ਰਾਖਸ਼ਾਂ ਅੱਤ ਐਸੀ ਚੱਕੀ
ਆਸ਼ਿਕ ਲੋਕ ਮਸੂਸ ਦੇ ਹਰ ਤਰਫ਼ ਕੁੜੱਕੀ
ਦੀਪਕ! ਹਰ ਦਰਵੇਸ਼ ਨੂੰ ਅੰਤਾਂ ਦੀ ਤੰਗੀ
ਪਰ, ਜੋ ਤੁਧ ਭਾਵੇ ਮਾਲਕਾ ...........

ਲੱਖ ਚਲਿੱਤਰ ਖੇਡਦੀ ਦੁਨੀਆਂ ਬਹੁਰੰਗੀ
ਪਰ, ਜੋ ਤੁਧ ਭਾਵੇ ਮਾਲਕਾ ਸਾਈ ਗੱਲ ਚੰਗੀ

156/ਦੀਪਕ ਜੈਤੋਈ