ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸਾਥੀ, ਜਿਸ ਨਾਲ ਤੂੰ ਉਮਰ ਗੁਜ਼ਾਰੀ ਹੈ
ਤੇਰੀ ਹਾਮੀ ਭਰਨੋਂ, ਉਹ ਇਨਕਾਰੀ ਹੈ
ਜਿਸ ਦੀ ਖ਼ਾਤਿਰ, ਤੂੰ ਖਪ ਖਪ ਕੇ ਹਾਰ ਗਿਆ
ਝੂਠਾ ਮੋਹ ਪਰਿਵਾਰਦਾ...........

ਹੁਣ ਕਾਹਤੋਂ ਤੋਂ ਬੁਕ ਬੁਕ ਅਥਰੂ ਸਿੱਟਦਾ ਏਂ
ਝੁੱਗਾ ਚੌੜ ਕਰਾ ਕੇ, ਕਾਹਤੋਂ ਪਿੱਟਦਾ ਏਂ
ਦਿਲ ਸਮਝਾ, ਕਹਿੰਦੇ ਸਿਰ ਤੋਂ ਲਹਿ ਭਾਰ ਗਿਆ
ਝੂਠਾ ਮੋਹ ਪਰਿਵਾਰ ਦਾ...........

ਜਿਸ ਨੇ ਚਾਨਣ ਵੰਡਿਆ, ਨ੍ਹੇਰ ਹੰਢਾਇਆ ਏ
ਉਹ ਅੱਜ ਚਾਨਣ ਦੀ ਛਿੱਟ ਦਾ ਤ੍ਰਿਹਾਇਆ ਏ
ਜੋ ਦੀਪਕ ਬਣ ਕੇ ਪੀ ਨ੍ਹੇਰ-ਗੁਬਾਰ ਗਿਆ
ਝੂਠਾ ਮੌਹ ਪਰਿਵਾਰ ਦਾ ਤੈਨੂੰ ਮਾਰ ਗਿਆ

161/ਦੀਪਕ ਜੈਤੋਈ